ਕੋਰੋਨਾ ਵਾਇਰਸ: ਪੰਜਾਬ ਵਿੱਚ ਲਗਾਤਾਰ ਵਧ ਰਹੀ ਹੈ ਮਰੀਜ਼ਾਂ ਦੀ ਗਿਣਤੀ, ਇਕ ਹੋਰ ਮਾਮਲਾ ਆਇਆ ਸਾਹਮਣੇ

TeamGlobalPunjab
1 Min Read

ਪਠਲਾਵਾ:  ਸੂਬੇ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ।  ਤਾਜ਼ਾ  ਮਾਮਲਾ ਇਕ ਵਾਰ ਫਿਰ ਪਿੰਡ ਪਠਲਾਵਾ  ਸਾਹਮਣੇ ਆਇਆ ਹੈ।  ਇੱਥੇ ਇੱਕ ਹੋੋ ਬਜੁਰਗ ਮਾਤਾ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪੌਜਟਿਵ ਆਈ ਹੈ।

ਦਸ ਦੇਈਏ ਕਿ ਇਥੇ ਬਲਦੇਵ ਸਿੰਘ ਨਾਮਕ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਥੇ ਲਗਾਤਾਰ ਮਾਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ । ਤਾਜਾ ਮਾਮਲੇ ਨਾਲ ਪੀੜਤ ਔਰਤ  ਸਥਾਨਕ ਸਰਪੰਚ ਦੀ ਮਾਤਾ ਦੱਸੀ ਜਾ ਰਹੀ ਹੈ ।

ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਬਲਦੇਵ ਸਿੰਘ ਦੇ 6 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਪੌਜਟਿਵ ਆਈ ਸੀ । ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 31 ਤਕ ਪਹੁੰਚ ਗਈ ਹੈ ।

Share this Article
Leave a comment