ਨਿਊਜ਼ੀਲੈਂਡ : ਨਿਊਜ਼ੀਲੈਂਡ ਨੇ ਸਿਗਰਟ ਪੀਣ ਤੇ ਸਖ਼ਤ ਕਾਨੂੰਨ ਬਣਾ ਦਿਤੇ ਹਨ। ਨਿਊਜ਼ੀਲੈਂਡ ਦਾ ਮੰਨਣਾ ਹੈ ਕਿ ਅਗਰ ਦੇਸ਼ ਦੇ ਨੌਜਵਾਨਾਂ ਦੀ ਜ਼ਿੰਦਗੀ ਬਚਾਉਣੀ ਹੈ ਤਾ ਸਭ ਤੋਂ ਪਹਿਲਾਂ ਦੇਸ਼ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ । ਉਸ ਤੇ ਪੂਰਨ ਰੋਕ ਲਗਾਈ ਜਾਵੇ। ਇਸ ਲਈ ਨਿਊਜ਼ੀਲੈਂਡ ਦਾ ਫੈਸਲਾ ਇਹ ਹੈ ਕਿ 2009 ਵਿਚ ਜੰਮੇ ਨਾਬਾਲਗ ਸਿਗਰਟ ਦਾ ਸੇਵਨ ਨਹੀਂ ਕਰ ਸਕਣਗੇ । ਜੇਕਰ ਕੋਈ ਇਸ ਤੋਂ ਘੱਟ ਉਮਰ ਦਾ ਕੋਈ ਵਿਅਕਤੀ ਸਿਗਰਟ ਦਾ ਸੇਵਨ ਕਰਦਾ ਮਿਲਦਾ ਹੈ ਤਾ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।
ਇਸ ਨਾਲ ਸਿਗਰਟ ਵੇਚਣ ਵਾਲਿਆਂ ਨੂੰ ਹਾਨੀ ਤਾਂ ਹੋਵੇਗੀ ਪਰ ਇਸ ਨਾਲ ਆਉਣ ਵਾਲੀ ਪੀੜੀ ਨੂੰ ਨਵਾਂ ਜੀਵਨ ਦਿਤਾ ਜਾ ਸਕਦਾ ਹੈ ਤੇ ਨੌਜਵਾਨਾਂ ਨੂੰ ਆਉਣ ਵਾਲੇ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ।ਸਿਗਰਟ ਦੀ ਰੋਕ ਨਾਲ ਸਿਗਰਟ ਵੇਚਣ ਵਾਲਿਆਂ ਦਾ ਧੰਦਾ ਤਾਂ ਘੱਟ ਹੋ ਹੀ ਜਾਵੇਗਾ । ਪਰ ਇਸ ਦੇ ਨਾਲ ਨਸ਼ਾ ਕਰਨ ਵਾਲੇ ਨੌਜਵਾਨ ਜੋ ਪੈਸਾ ਨਸ਼ੇ ਤੇ ਬਰਬਾਦ ਕਰਦੇ ਹਨ, ਉਹ ਕਿਸੇ ਰੋਜ਼ਗਾਰ ਵੱਲ ਧਿਆਨ ਦੇਣਗੇ । ਇਸ ਨਾਲ ਦੇਸ਼ ਵਿਚ ਰੋਜ਼ਗਾਰ ਦੀ ਸਮੱਸਿਆ ਦਾ ਹੱਲ ਹੋਵੇਗਾ ।
ਨਵੇਂ ਕਾਨੂੰਨ ਅਨੁਸਾਰ, ਤੰਬਾਕੂ ਵੇਚਣ ਲਈ ਇਜਾਜ਼ਤ ਪ੍ਰਾਪਤ ਪਰਚੂਨ ਵਿਕੇਤਾਵਾਂ ਦੀ ਗਿਣਤੀ ਵੀ 6000 ਤੋਂ ਘੱਟ ਕੇ 600 ਹੋ ਜਾਵੇਗੀ। ਇਸ ਦੇ ਨਾਲ ਹੀ ਸਿਗਰਟਨੋਸ਼ੀ ਵਾਲੇ ਤੰਬਾਕੂ ’ਚ ਨਿਕੋਟੀਨ ਦੀ ਮਾਤਰਾ ਘੱਟ ਜਾਵੇਗੀ।ਸਿਧਾਂਤਕ ਤੌਰ ‘ਤੇ, ਹੁਣ ਤੋਂ 50 ਸਾਲ ਪਹਿਲਾਂ ਸਿਗਰੇਟ ਦਾ ਪੈਕੇਟ ਖਰੀਦਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵਿਅਕਤੀ ਨੂੰ ਇਹ ਦਿਖਾਉਣ ਲਈ ਪਛਾਣ ਪੱਤਰ ਦੀ ਲੋੜ ਪਵੇਗੀ ਕਿ ਉਹ ਘੱਟੋ-ਘੱਟ 63 ਸਾਲ ਦਾ ਹੈ। ਨਵੇਂ ਬਣੇ ਕਾਨੂੰਨ ਅਨੁਸਾਰ ਦਿਲ ਦਾ ਦੌਰਾ ,ਕੈਂਸਰ ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ । ਸੰਸਦ ਵਿਚ 43 ਦੇ ਮੁਕਾਬਲੇ 76 ਵੋਟਾਂ ਤੇ ਬਿਲ ਪਾਸ ਹੋਇਆ ਹੈ। ਨਿਊਜ਼ੀਲੈਂਡ ਨੇ 2025 ਤੱਕ ਦੇਸ਼ ਨੂੰ ਨਸ਼ਾ ਮੁਕਤ ਕਰਨ ਦਾ ਫੈਸਲਾ ਲਿਆ ਗਿਆ ਹੈ ।