ਹਰਿਆਣਾ ਸਰਕਾਰ ਨੇ ਆੜਤੀਆਂ ਦੇ ਹਿੱਤ ‘ਚ ਚੁੱਕਿਆ ਅਹਿਮ ਕਦਮ

TeamGlobalPunjab
2 Min Read

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਆੜਤੀਆਂ ਦੇ ਹਿੱਤ ਵਿਚ ਵਿਚ ਅਹਿਮ ਕਦਮ ਚੁਕਦੇ ਹੋਏ ਫਸਲ ਖਰੀਦ ਸੀਜਨ ਦੀ ਸਮਾਪਤੀ ਦੇ 15 ਦਿਨ ਦੇ ਬਾਅਦ ਹੋਈ ਅਦਾਇਗੀ ‘ਤੇ 9 ਫੀਸਦੀ ਵਿਆਜ ਵੀ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਸੂਬੇ ਦੇ 9828 ਆੜਤੀਆਂ ਨੂੰ ਲਗਭਗ 1.18 ਕਰੋੜ ਰੁਪਏ ਵਿਆਜ ਵਜੋ ਮਿਲਣਗੇ।

ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਖਰੀਫ ਮਾਰਕਟਿੰਗ ਸੀਜਨ 2020-21 ਦੌਰਾਨ ਜਿਨ੍ਹਾਂ ਆੜਤੀਆਂ ਨੂੰ ਸੀਜਨ ਦੀ ਸਮਾਪਤੀ ਦੇ 15 ਦਿਨ ਬਾਅਦ (ਮਤਲਬ ਜਨਵਰੀ 2021 ਦੇ ਬਾਅਦ) ਫਸਲ ਦੀ ਕੀਮਤ ਦੀ ਅਦਾਇਗੀ ਪ੍ਰਾਪਤ ਹੋਈ ਹੈ, ਉਨ੍ਹਾਂ ਨੂੰ ਦੇਰੀ ਨਾਲ ਮਿਲੀ ਮੂਲ ਧਨ ਰਕਮ ‘ਤੇ 9 ਫੀਸਦੀ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ।

ਉਨ੍ਹਾਂ ਨੇ ਦਸਿਆ ਕਿ ਇੰਨ੍ਹਾ 9828 ਆੜਤੀਆਂ ਦਾ ਬਿਊਰਾ ਈ-ਖਰੀਦ ਪੋਰਟਲ ਤੋਂ ਪ੍ਰਾਪਤ ਕੀਤਾ ਗਿਆ ਹੈ। ਭੁਗਤਾਨ ਤੋਂ ਪਹਿਲਾਂ ਈ-ਖਰੀਦ ਪੋਰਟਲ ਤੋਂ ਪ੍ਰਾਪਤ ਰਿਪੋਰਟ ਨੂੰ ਸਬੰਧਤ ਆੜਤੀ ਨੂੰ ਭੇਜ ਕੇ ਉਸ ਦੀ ਧਨਰਾਸ਼ੀ ‘ਤੇ ਸਹਿਮਤੀ ਪ੍ਰਾਪਤ ਕਰ ਕੇ ਧਨਰਾਸ਼ੀ ਨੂੰ ਉਸ ਦੇ ਬੈਂਕ ਖਾਤੇ ਵਿਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਰਾਜ ਸਰਕਾਰ ਦੇ ਇਸ ਫੈਸਲੇ ਨਾਲ ਸੂਬਾ ਸਰਕਾਰ ਲਗਭਗ 1.18 ਕਰੋੜ ਰੁਪਏ ਦਾ ਭੁਗਤਾਨ ਆੜਤੀਆਂ ਨੂੰ ਵਿਆਜ ਵਜੋ ਕਰੇਗੀ। ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਵਿਚ ਖੁਰਾਕ ਵਿਪਾਗ ਨਾਲ ਸਬੰਧਿਤ 6435 ਆੜਤੀਆਂ ਨੂੰ ਕਰੀਬ 63 ਲੱਖ 8 ਹਜਾਰ ਰੁਪਏ, ਹਰਿਆਂਣਾ ਵੇਅਰ ਹਾਊਸਿੰਗ ਨਿਗਮ ਨਾਲ ਸਬੰਧਿਤ 3351 ਆੜਤੀਆਂ ਨੂੰ ਕਰੀਬ 17 ਲੱਖ 21 ਰੁਪਏ ਅਤੇ ਹੈਫੇਡ ਦੀ 42 ਸਹਿਕਾਰੀ ਕਮੇਟੀਆਂ ਨੂੰ 37 ਲੱਖ 30 ਹਜਾਰ ਰੁਪਏ ਦੀ ਰਕਮ ਵਿਆਜ ਵਜੋ ਦਿੱਤੀ ਜਾਵੇਗੀ।

Share this Article
Leave a comment