ਸੂਬੇ ‘ਚ ਢਾਈ ਮਹੀਨੇ ਦੇ ਬੱਚੇ ਦੀ ਕੋਰੋਨਾ ਵਾਇਰਸ ਕਾਰਨ ਮੌਤ, ਕੁੱਲ ਗਿਣਤੀ ਵਧ ਕੇ ਹੋਈ 40

TeamGlobalPunjab
1 Min Read

ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਇੱਕ ਢਾਈ ਮਹੀਨੇ ਦੇ ਬੱਚੇ ਦੀ ਮੌਤ ਦੇ ਨਾਲ ਹੀ ਪੰਜਾਬ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹੋ ਗਈ ਹੈ। ਇਸ ਵਿੱਚ ਪਿਛਲੇ 24 ਘੰਟੇ ਵਿੱਚ ਸੂਬੇ ਵਿੱਚ 23 ਨਵੇਂ ਕੋਰੋਨਾ ਪਾਜ਼ਿਟਿਵ ਕੇਸ ਸਾਹਮਣੇ ਆਉਣ ਦੇ ਨਾਲ ਮਹਾਮਾਰੀ ਦੀ ਚਪੇਟ ਵਿੱਚ ਆਉਣ ਵਾਲਿਆਂ ਦੀ ਗਿਣਤੀ 2028 ਹੋ ਗਈ ਹੈ।

ਇਸਦੇ ਨਾਲ ਹੀ 25 ਲੋਕਾਂ ਦੇ ਸਿਹਤਯਾਬ ਹੋਣ ਦੀ ਵੀ ਖਬਰ ਹੈ, ਜਿਨ੍ਹਾਂ ਦੇ ਨਾਲ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦਾ ਅੰਕੜਾ1819 ਤੱਕ ਪਹੁੰਚ ਗਿਆ ਹੈ ।

ਅੰਮ੍ਰਿਤਸਰ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਢਾਈ ਮਹੀਨੇ ਦਾ ਇੱਕ ਬੱਚਾ ਕੋਰੋਨਾ ਨਾਲ ਜੰਗ ਹਾਰ ਗਿਆ। ਉਸ ਨੂੰ ਖੰਘ, ਜ਼ੁਖਾਮ ਅਤੇ ਨਿਮੋਨਿਆ ਦੀ ਸ਼ਿਕਾਇਤ ਸੀ। ਡਾਕਟਰਾਂ ਨੇ ਬੱਚੇ ਦਾ ਕੋਰੋਨਾ ਟੈਸਟ ਕਰਵਾਇਆ। ਬੁੱਧਵਾਰ ਨੂੰ ਹੀ ਇਸ ਦੀ ਰਿਪੋਰਟ ਪਾਜ਼ਿਟਿਵ ਆਈ ਸੀ ਦੇਰ ਰਾਤ ਉਸਦੀ ਮੌਤ ਹੋ ਗਈ।

ਸਿਹਤ ਵਿਭਾਗ ਅਨੁਸਾਰ , ਅੰਮ੍ਰਿਤਸਰ ਵਿੱਚ 5 ਨਵੇਂ ਕੇਸ ਸਾਹਮਣੇ ਆਏ ਹਨ , ਜਿਨ੍ਹਾਂ ‘ਚੋਂ ਇੱਕ ਵਿਅਕਤੀ ਵਿਦੇਸ਼ ਤੋਂ ਜਦਕਿ ਦੋ ਹੋਰ ਵਿਅਕਤੀ ਗੁਜਰਾਤ ਅਤੇ ਮਹਾਰਾਸ਼ਟਰ ਤੋਂ ਪਰਤੇ ਹਨ। ਬਰਨਾਲਾ ਵਿੱਚ ਇੱਕ ਕੰਬਾਇਨ ਚਲਾਉਣ ਵਾਲੇ ਨੌਜਵਾਨ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ।

- Advertisement -

Share this Article
Leave a comment