ਭੈਣ ਅਤੇ ਭਰਾ ਦੇ ਪਿਆਰ ਦੀ ਅਜਿਹੀ ਦਾਸਤਾਨ ਕਿ ਪੜ੍ਹ ਕੇ ਆ ਜਾਣ ਅੱਖਾਂ ਵਿੱਚੋਂ ਅੱਥਰੂ!

TeamGlobalPunjab
2 Min Read

ਬੀਜਿੰਗ : ਭੈਣ ਅਤੇ ਭਾਈ ਦਾ ਰਿਸ਼ਤਾ ਬੜਾ ਹੀ ਪਿਆਰਾ ਰਿਸ਼ਤਾ ਹੁੰਦਾ ਹੈ। ਇਸੇ ਲਈ ਤਾਂ ਹਰ ਭੈਣ ਆਪਣੇ ਭਾਈ ਲਈ ਅਰਦਾਸਾਂ ਕਰਦੀ ਕਹਿੰਦੀ ਹੈ, “ਇੱਕ ਵੀਰ ਦੇਈਂ ਵੇ ਰੱਬਾ,ਸਹੁੰ ਖਾਣ ਨੂੰ ਬੜਾ ਚਿੱਤ ਕਰਦਾ। ਇੱਕ ਵੀਰ ਦੇਈਂ ਵੇ ਰੱਬਾ,ਮੇਰੇ ਸਾਰੀ ਵੇ ਉਮਰ ਦੇ ਪੇਕੇ ।” ਕੁਝ ਅਜਿਹੇ ਹੀ ਪਿਆਰ ਦੀ ਦਾਸਤਾਨ ਗੁਆਂਢੀ ਮੁਲਕ ਚੀਨ ਅੰਦਰ ਵੀ ਦੇਖਣ ਨੂੰ ਮਿਲੀ। ਜਿੱਥੇ ਬੀਜਿੰਗ ਇਲਾਕੇ ਦੇ ਸ਼ਹਿਰ ਗੁਯਾਂਗ ਦੀ ਰਹਿਣ ਵਾਲੀ ਵੂ ਹੂਯਾਨ ਨਾਮਕ ਲੜਕੀ ਨੇ ਆਪਣੇ ਛੋਟੇ ਭਾਈ ਦੇ ਇਲਾਜ਼ ਲਈ ਪਿਛਲੇ ਪੰਜ ਸਾਲਾਂ ਤੋਂ ਰੋਜਾਨਾਂ ਮਾਤਰ 2 ਯੂਆਨ (21 ਰੁਪਏ) ਵਿੱਚ ਗੁਜਾਰਾ ਕੀਤਾ। ਜਾਣਕਾਰੀ ਮੁਤਾਬਿਕ ਉਹ ਪਿਛਲੇ ਪੰਜ ਸਾਲਾਂ ਤੋਂ ਸਿਰਫ ਚਾਵਲ ਅਤੇ ਮਿਰਚਾਂ ਖਰੀਦ ਕੇ ਖਾਂਦੀ ਸੀ। ਲੰਬਾ ਸਮਾਂ ਪੌਸ਼ਟਿਕ ਭੋਜਣ ਨਾ ਖਾਣ ਕਾਰਨ ਵੂ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਲੱਗ ਪਈ ਸੀ ਅਤੇ ਉਸ ਦੇ ਦਿਲ ਵਿੱਚ ਦਰਦ ਹੋਣ ਲੱਗ ਪਿਆ ਸੀ ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ।

ਰਿਪੋਰਟਾਂ ਮੁਤਾਬਿਕ ਵੂ ਨੂੰ ਦਿਲ ਅਤੇ ਕਿਡਨੀ ਦੀ ਤਕਲੀਫ ਹੈ। ਪੈਸੇ ਬਚਾਉਣ ਦੇ ਚੱਕਰ ਵਿੱਚ ਵੂ ਨੇ ਇੰਨਾ ਥੋੜਾ ਖਾਣਾ ਖਾਦਾ ਕਿ ਉਸ ਦਾ ਭਾਰ ਮਾਤਰ 20 ਕਿੱਲੋ ਹੀ ਰਹਿ ਗਿਆ।ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਬੰਧੀ ਜਦੋਂ ਖਬਰਾਂ ਵਾਇਰਲ ਹੋਈਆਂ ਤਾਂ ਹੁਣ ਕਈ ਲੋਕਾਂ ਨੂੰ ਵੂ ਦੀ ਮਦਦ ਕੀਤੀ ਹੈ ਅਤੇ ਲੱਖਾਂ ਯੁਆਨ ਇਕੱਠੇ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਵੂ ਆਪਣੇ ਮਾਨਸਿਕ ਤੌਰ ‘ਤੇ ਕਮਜ਼ੋਰ ਛੋਟੇ ਭਰਾ ਦੇ ਇਲਾਜ ਅਤੇ ਉਸ ਦੀ ਪੜ੍ਹਾਈ ਲਈ ਪੈਸੇ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਸ ਨੇ 4 ਸਾਲ ਦੀ ਉਮਰ ਵਿਚ ਆਪਣੀ ਮਾਂ ਅਤੇ ਸਕੂਲ ਦੇ ਦਿਨਾਂ ਵਿਚ ਉਸ ਦੇ ਪਿਤਾ ਨੂੰ ਗੁਆ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਦਾਦੀ ਨੇ ਦੋਵਾਂ ਨੂੰ ਪਾਲਿਆ ਅਤੇ ਵੂ ਨੂੰ ਹਰ ਮਹੀਨੇ ਖਰਚੇ ਲਈ ਆਪਣੇ ਚਾਚੇ-ਚਾਚੀ ਤੋਂ 300 ਯੁਆਨ (3 ਹਜ਼ਾਰ ਰੁਪਏ) ਮਿਲਦੇ ਸਨ ਜਿਹੜੇ ਕਿ ਜ਼ਿਆਦਾਤਰ ਉਸਦੇ ਭਰਾ ਦੇ ਇਲਾਜ ਵਿਚ ਖਰਚ ਹੋਏ ਸਨ।  

Share This Article
Leave a Comment