ਵੰਦੇ ਭਾਰਤ ਐਕਸਪ੍ਰੈਸ ‘ਤੇ ਹੋਇਆ ਪਥਰਾਅ, ਯਾਤਰੀਆਂ ‘ਚ ਡਰ ਦਾ ਮਾਹੌਲ

Prabhjot Kaur
2 Min Read

ਫਗਵਾੜਾ: ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲ ਰਹੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ 22488 ‘ਤੇ ਫਗਵਾੜਾ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾਅ ਕੀਤੇ ਜਾਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਟਰੇਨ ਦੇ ਸੀ-3 ਕੋਚ ‘ਤੇ ਪਥਰਾਅ ਕੀਤਾ ਗਿਆ ਹੈ, ਜਿਸ ‘ਚ ਦੋ ਖਿੜਕੀਆਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਇਹ ਹਾਦਸਾ ਫਗਵਾੜਾ ਗੋਰਾਇਆ ਰੇਲਵੇ ਟ੍ਰੈਕ ‘ਤੇ ਵਾਪਰਿਆ।

ਘਟਨਾ ਤੋਂ ਬਾਅਦ ਵੰਦੇ ਭਾਰਤ ਟਰੇਨ ‘ਚ ਸਫ਼ਰ ਕਰ ਰਹੇ ਰੇਲਵੇ ਯਾਤਰੀਆਂ ‘ਚ ਡਰ ਗਏ। ਰੇਲਗੱਡੀ ਦੇ ਸੀ 3 ਕੋਚ ਵਿੱਚ ਸਫ਼ਰ ਕਰ ਰਹੇ ਗੁਰੂਗ੍ਰਾਮ ਦੇ ਵਸਨੀਕ ਪੂਨਮ ਕਾਲੜਾ ਅਤੇ ਡਾਲੀ ਠੁਕਰਾਲ ਨੇ ਦੱਸਿਆ ਕਿ ਜਿਵੇਂ ਹੀ ਉਹ ਫਗਵਾੜਾ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਟਰੇਨ ਐਕਸਪ੍ਰੈਸ ਵਿੱਚ ਸਵਾਰ ਹੋਏ ਤਾਂ ਉਨ੍ਹਾਂ ਨੇ ਆਪਣੀ ਸੀਟ ਨੇੜੇ ਇਕ ਜ਼ੋਰਦਾਰ ਆਵਾਜ਼ ਸੁਣੀ। ਉਸ ਨੇ ਦੱਸਿਆ ਕਿ ਕੁਝ ਸਮੇਂ ਲਈ ਤਾਂ ਕਿਸੇ ਨੂੰ ਕੁਝ ਪਤਾ ਨਹੀਂ ਚਲ ਸਕਿਆ ਪਰ ਬਾਅਦ ‘ਚ ਜਦੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੇ ਸੀ 3 ਕੋਚ ‘ਤੇ ਬਾਹਰੋਂ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾਅ ਕੀਤਾ ਗਿਆ ਸੀ।

ਹਾਲਾਂਕਿ ਕੁਝ ਯਾਤਰੀਆਂ ਦਾ ਕਹਿਣਾ ਹੈ ਕਿ ਇਹ ਪੱਥਰ ਬਾਹਰੋਂ ਆਏ ਬੱਚਿਆਂ ਨੇ ਸੁੱਟੇ ਹਨ, ਜਦਕਿ ਕੁਝ ਦਾ ਕਹਿਣਾ ਹੈ ਕਿ ਇਹ ਪੱਥਰਬਾਜ਼ੀ ਸ਼ਰਾਰਤ ਨਾਲ ਕੀਤੀ ਗਈ ਹੈ। ਦੂਜੇ ਪਾਸੇ ਵੰਦੇ ਭਾਰਤ ਟਰੇਨ ‘ਤੇ ਪਥਰਾਅ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਵਿਭਾਗ ਦੇ ਕਰਮਚਾਰੀ ਅਤੇ ਹੋਰ ਅਧਿਕਾਰੀ ਟਰੇਨ ਦੇ ਸੀ 3 ਕੋਚ ‘ਤੇ ਪੁੱਜੇ ਅਤੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ।

 

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment