ਕਿਸਾਨਾਂ `ਤੇ ਲਾਠੀਚਾਰਜ ਦੇ ਮਾਮਲੇ ‘ਚ ਬੈਂਸ ਨੇ ਕਿਹਾ, ‘ਨਵੀਂ ਸਰਕਾਰ ਦਾ ਅਸਲ ਚਿਹਰਾ ਆਇਆ ਸਾਹਮਣੇ’

TeamGlobalPunjab
2 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਚੀਫ਼ ਅਡਵਾਈਜ਼ਰ ਹਰਚਰਨ ਬੈਂਸ ਨੇ ਟਵੀਟ ਕਰਦਿਆ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ‘ਲੰਬੀ ‘ਚ ਮੁਆਵਜ਼ਾ ਮੰਗ ਰਹੇ ਕਿਸਾਨਾਂ ‘ਤੇ ਲਾਠੀ ਚਾਰਜ ਨਾਲ ਨਵੀਂ ਸਰਕਾਰ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ ਤੇ ਕਿਸਾਨਾਂ ਵੱਲੋਂ ਹੱਕ ਮੰਗਣ ‘ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ।

ਇਸ ਤੋਂ ਇਲਾਵਾ ਹਰਚਰਨ ਬੈਂਸ ਨੇ ਟਵੀਟ ‘ਚ ਸੀਐੱਮ ਭਗਵੰਤ ਮਾਨ ਤੇ ਆਪ ਪੰਜਾਬ ਸਰਕਾਰ ਨੂੰ ਟੈਗ ਕਰਦਿਆ ਇਹ ਵੀ ਲਿਖਿਆ ਕਿ ਭਗਵੰਤ ਮਾਨ ਜੀ ਕੋਈ ਝੂਠੀ ਕਾਰਵਾਈ ਕਰ ਦਿਉ ਇਨ੍ਹਾਂ ਪੁਲਿਸ ਅਫ਼ਸਰਾਂ ਖਿਲਾਫ਼।

ਦੱਸ ਦਈਏ ਕਿ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਨੂੰ ਲੈ ਕੇ ਲੰਬੀ ‘ਚ ਕਿਸਾਨਾਂ ਨੇ ਸੋਮਵਾਰ ਨੂੰ ਨਾਇਬ ਤਹਿਸੀਲਦਾਰ ਸਣੇ ਹੋਰ ਅਧਿਕਾਰੀਆਂ ਨੂੰ ਤਹਿਸੀਲ ‘ਚ ਬੰਧਕ ਬਣਾ ਲਿਆ ਸੀ। ਇਸ ਦੌਰਾਨ ਪੁਲਿਸ ਨੇ ਲੰਬੀ ਵਿਖੇ ਵਾਪਰੀ ਘਟਨਾ ਦੇ ਮਾਮਲੇ ‘ਚ ਪੁਲਿਸ ਵਲੋਂ ਦੇਰ ਰਾਤ ਕਈ ਕਿਸਾਨ ਆਗੂਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment