ਸਟੀਵਨ ਮੈਕਕਿਨਨ ਨੇ  ਅੰਤਰਿਮ ਲਿਬਰਲ ਹਾਊਸ ਲੀਡਰ ਵੱਜੋਂ ਚੁੱਕੀ ਸਹੁੰ

Rajneet Kaur
1 Min Read

ਨਿਊਜ਼ ਡੈਸਕ: ਲਿਬਰਲ ਐਮਪੀ ਸਟੀਵਨ ਮੈਕਕਿਨਨ ਨੇ ਸੋਮਵਾਰ ਨੂੰ  ਅੰਤਰਿਮ ਲਿਬਰਲ ਹਾਊਸ ਲੀਡਰ ਵੱਜੋਂ ਸਹੁੰ ਚੁੱਕੀ। ਕਰੀਨਾ ਗੋਲਡ ਦੇ ਮੈਟਰਨਿਟੀ ਛੁੱਟੀ ‘ਤੇ ਜਾਣ ਕਾਰਨ ਮੈਕਕਿਨਨ ਨੇ ਅਸਥਾਈ ਤੌਰ ‘ਤੇ ਹਾਊਸ ਲੀਡਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਹੈ।

ਮੈਕਕਿਨਨ (57) ਪਹਿਲੀ ਵਾਰ 2015 ਵਿੱਚ ਸਦਨ ਲਈ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ ਪਬਲਿਕ ਸਰਵਿਸੇਜ਼ ਐਂਡ ਪ੍ਰੋਕਿਓਰਮੈਂਟ ਮਿਨਿਸਟਰ ਦੇ ਪਾਰਲੀਮੈਂਟਰੀ ਸਕੱਤਰ ਵਜੋਂ ਕੰਮ ਕਰ ਚੁੱਕੇ ਹਨ।

ਦਸ ਦਈਏ ਕਿ ਮੈਕਕਿਨਨ ਕਿਊਬੈਕ ਦੀ ਗੈਟੀਨੌ ਰਾਈਡਿੰਗ ਦੀ ਨੁਮਾਇੰਦਗੀ ਕਰਦੇ ਹਨ। ਹਾਊਸ ਲੀਡਰ ਸਰਕਾਰ ਦੇ ਵਿਧਾਨਿਕ ਏਜੰਡੇ ਨੂੰ ਸੰਭਾਲਣ ਅਤੇ ਪਾਰਟੀ ਦੀਆਂ ਵਿਧਾਨਕ ਕਾਰਵਾਈਆਂ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਸੰਗਠਿਤ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

 

 

Share this Article
Leave a comment