ਇਸ ਅਜੀਬੋ-ਗਰੀਬ ਵਜ੍ਹਾ ਕਾਰਨ ਕੰਪਨੀਆਂ ਨੇ ਔਰਤਾਂ ਦੇ ਐਨਕਾਂ ਪਹਿਨਣ ‘ਤੇ ਲਾਈ ਰੋਕ

TeamGlobalPunjab
2 Min Read

ਆਮਤੌਰ ‘ਤੇ ਦਫਤਰ ‘ਚ ਕੰਪਿਊਟਰ ‘ਤੇ ਜ਼ਿਆਦਾ ਦੇਰ ਤੱਕ ਕੰਮ ਕਰਨ ਵਾਲੇ ਲੋਕ ਐਨਕਾਂ ਤਾਂ ਪਹਿਨਦੇ ਹੀ ਹਨ। ਜੇਕਰ ਉਹ ਨਾ ਵੀ ਚਾਹੁਣ ਤਾਂ ਅੱਖਾਂ ਦੀ ਪਰੇਸ਼ਾਨੀ ਉਨ੍ਹਾਂ ਲਈ ਮਜਬੂਰੀ ਬਣ ਜਾਂਦੀ ਹੈ। ਪਰ ਦੁਨੀਆ ਵਿੱਚ ਇੱਕ ਦੇਸ਼ ਅਜਿਹਾ ਵੀ ਹੈ ਜਿੱਥੇ ਕੰਪਨੀਆਂ ਨੇ ਦਫਤਰ ‘ਚ ਔਰਤਾਂ ਦੇ ਐਨਕਾਂ ਪਹਿਨਣ ‘ਤੇ ਰੋਕ ਲਗਾ ਦਿੱਤੀ ਹੈ ਤੇ ਇਸ ਦੇ ਪਿੱਛੇ ਦਾ ਕਾਰਨ ਵੀ ਬਹੁਤ ਹੀ ਅਜੀਬੋ ਗਰੀਬ ਹੈ ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਜਾਪਾਨ ਵਿੱਚ ਕੰਮ ਕਰਨ ਦੀ ਥਾਂ ‘ਤੇ ਮਹਿਲਾ ਕਰਮਚਾਰੀਆਂ ਦੇ ਐਨਕਾਂ ਪਹਿਨਣ ‘ਤੇ ਰੋਕ ਹੈ, ਜਦਕਿ ਮਰਦ ਕਰਮਚਾਰੀਆਂ ਨੂੰ ਇਸ ਦੀ ਪੂਰੀ ਛੋਟ ਹੈ। ਇੱਥੇ ਏਅਰਲਾਈਨਸ ਤੋਂ ਲੈ ਕੇ ਰੈਸਟੋਰੈਂਟਸ ਦੇ ਖੇਤਰ ਦੀ ਕਈ ਅਜਿਹੀ ਨਿੱਜੀ ਕੰਪਨੀਆਂ ਹਨ, ਜਿੱਥੇ ਔਰਤਾਂ ਐਨਕਾ ਪਹਿਨਕੇ ਕੰਮ ਨਹੀਂ ਕਰ ਸਕਦੀਆਂ ।

ਰਿਪੋਰਟਾਂ ਮੁਤਾਬਕ, ਜਾਪਾਨ ਦੀ ਇੱਕ ਕੰਪਨੀ ਨੇ ਤਾਂ ਮਹਿਲਾ ਕਰਮਚਾਰੀਆਂ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਮੇਕਅਪ ਕਰਕੇ ਹੀ ਦਫਤਰ ਆਉਣ ਇਸ ਤੋਂ ਇਲਾਵਾ ਕੰਪਨੀ ਨੇ ਔਰਤਾਂ ਨੂੰ ਭਾਰ ਘੱਟ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

ਦਰਅਸਲ ਕੰਪਨੀਆਂ ਦਾ ਮੰਨਣਾ ਹੈ ਕਿ ਐਨਕਾ ਨਾਲ ਔਰਤਾਂ ਦੀ ਸੁੰਦਰਤਾ ‘ਤੇ ਅਸਰ ਪੈਂਦਾ ਹੈ, ਜਿਸ ਕਾਰਨ ਕਲਾਇੰਟਸ ( ਗਾਹਕਾਂ ) ‘ਤੇ ਵੀ ਮਾੜਾ ਅਸਰ ਹੁੰਦਾ ਹੈ ਤੇ ਕੰਮ ‘ਤੇ ਪ੍ਰਭਾਵ ਪੈਂਦਾ ਹੈ ।

ਕੰਪਨੀਆਂ ਦੇ ਇਸ ਅਜੀਬੋ-ਗਰੀਬ ਨਿਯਮਾਂ ਦਾ ਔਰਤਾਂ ਜੰਮ ਕੇ ਵਿਰੋਧ ਕਰ ਰਹੀਆਂ ਹਨ। ਟਵੀਟਰ ‘ਤੇ ਔਰਤਾਂ #glassesareforbidden ਦੇ ਨਾਲ ਐਨਕਾ ਪਹਿਨ ਕੇ ਆਪਣੀ ਤਸਵੀਰਾਂ ਵੀ ਸ਼ੇਅਰ ਕਰ ਰਹੀਆਂ ਹਨ।

Share this Article
Leave a comment