ਸੰਯੁਕਤ ਸਮਾਜ ਮੋਰਚਾ ਨੇ ਮੋਹਾਲੀ ਲਈ ਜਾਰੀ ਕੀਤਾ ਆਪਣਾ ‘ਇਕਰਾਰਨਾਮਾ’

TeamGlobalPunjab
2 Min Read

ਮੋਹਾਲੀ: ਸੰਯੁਕਤ ਸਮਾਜ ਮੋਰਚਾ ਦੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਰਵਨੀਤ ਸਿੰਘ ਬਰਾਡ਼ ਨੇ ਆਪਣਾ ਚੋਣ ਮੈਨੀਫੈਸਟੋ ਜਿਸ ਨੂੰ ਉਨ੍ਹਾਂ ਨੇ ‘ਇਕਰਾਰਨਾਮਾ’ ਦਾ ਨਾਮ ਦਿੱਤਾ ਹੈ, ਜਾਰੀ ਕੀਤਾ। ਇਸ ਵਿੱਚ ਮੋਹਾਲੀ ਹਲਕੇ ਲਈ 11 ਨੁਕਾਤੀ ਪ੍ਰੋਗਰਾਮ ਦਿੱਤਾ ਗਿਆ ਹੈ।

ਮੈਨੀਫੈਸਟੋ ਵਿੱਚ ਮੋਹਾਲੀ ਹਲਕੇ ਦੇ ਵਿਕਾਸ ਲਈ ਤਕਰੀਬਨ ਸਾਰੇ ਪੱਖਾਂ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਵਿੱਚ ਮੋਹਾਲੀ ਸ਼ਹਿਰ ਅਤੇ ਪਿੰਡਾਂ ਨੂੰ ਬਰਾਬਰ ਤਰਜੀਹ ਦਿੱਤੀ ਗਈ ਹੈ ਅਤੇ ਵਧੀਆ ਤਰੀਕੇ ਨਾਲ ਤਾਲਮੇਲ ਬਣਾਇਆ ਗਿਆ ਹੈ।

ਮੈਨੀਫੈਸਟੋ ਵਿਚ ਜਿਸ 11 ਨੁਕਾਤੀ ਪ੍ਰੋਗਰਾਮ ਦੀ ਗੱਲ ਕੀਤੀ ਗਈ ਹੈ ਉਸ ਵਿੱਚ, ਸ਼ਾਸਨ ਵਿੱਚ ਸਰਗਰਮ ਜਨਤਕ ਭਾਗੀਦਾਰੀ, ਸਿੱਖਿਆ, ਉਦਯੋਗਿਕ ਵਿਕਾਸ, ਸਾਫ-ਸੁਥਰਾ ਹਰਾ ਅਤੇ ਸਿਹਤਮੰਦ ਮੋਹਾਲੀ, ਪਿੰਡਾਂ ਦਾ ਈਕੋ ਸਿਸਟਮ, ਖੇਡਾਂ, ਘਰੇਲੂ ਕੂੜੇ ਦੀ ਸੰਭਾਲ, ਨਿੱਜੀ ਸੈਕਟਰਾਂ ਨੂੰ ਗਮਾਡਾ ਨੂੰ ਸੌਂਪਣਾ, ਸਿਹਤ ਸੰਭਾਲ, ਖੇਤੀਬਾੜੀ ਦਾ ਨਵੀਨੀਕਰਨ ਅਤੇ ਸੁਧਾਰ, ਪਰਿਵਾਰ ਅਤੇ ਔਰਤਾਂ ਦੀ ਭਲਾਈ ਸ਼ਾਮਲ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰਵਨੀਤ ਬਰਾੜ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੇਗਾ। ਸ਼ਹਿਰੀ ਖੇਤਰ ਅਤੇ ਪੇਂਡੂ ਖੇਤਰ ਵਿੱਚ ਇਕਸਾਰ ਵਿਕਾਸ ਕੀਤਾ ਜਾਵੇਗਾ। ਪਿੰਡਾਂ ਨੂੰ ਸ਼ਹਿਰਾਂ ਦੇ ਬਰਾਬਰ ਸਹੂਲਤਾਂ ਦਿੱਤੀਆਂ ਜਾਣਗੀਆਂ।

- Advertisement -

ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਕਿ ਮੋਹਾਲੀ ਹਲਕੇ ਦੇ ਲੋਕ ਸਮਾਜਿਕ ਅਤੇ ਆਰਥਿਕ ਵਿਸ਼ਿਆਂ ਵਿਚ ਸੱਤਾ ਵਿੱਚ ਬਰਾਬਰ ਦੇ ਭਾਗੀਦਾਰ ਹੋਣ ਤਾਂ ਜੋ ਮੋਹਾਲੀ ਨੂੰ ਪੰਜਾਬ ਦਾ ਸਭ ਤੋਂ ਵਧੀਆ ਹਲਕਾ ਬਣਾਇਆ ਜਾ ਸਕੇ।

ਬਰਾੜ ਨੇ ਮੈਨੀਫੈਸਟੋ ਨੂੰ ‘ਇਕਰਾਰਨਾਮਾ’ ਦੇਣ ਦੇ ਨਾਮ ਬਾਰੇ ਬੋਲਦਿਆਂ ਕਿਹਾ ਕਿ ਇਹ ਰਵਾਇਤੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਵਾਂਗ ਨਹੀਂ ਜਿਸ ਦੀਆਂ ਅੱਧੇ ਤੋਂ ਜ਼ਿਆਦਾ ਗੱਲਾਂ ਸਿਆਸੀ ਲੀਡਰ ਭੁੱਲ ਜਾਂਦੇ ਹਨ, ਬਲਕਿ ਇਹ ਮੇਰਾ ਮੋਹਾਲੀ ਹਲਕੇ ਦੇ ਲੋਕਾਂ ਨਾਲ ਇਕ ਇਕਰਾਰਨਾਮਾ ਹੈ ਜਿਸ ਨੂੰ ਕਿ ਵਿਧਾਇਕ ਬਣਨ ਤੇ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ।

Share this Article
Leave a comment