ਬੁਰਕੇ ‘ਤੇ ਪਾਬੰਦੀ ਲਾਉਣ ਵਾਲੇ ਦੇਸ਼ਾਂ ਦੀ ਸੂਚੀ ‘ਚ ਹੁਣ ਸ੍ਰੀਲੰਕਾ ਵੀ ਸ਼ਾਮਲ

TeamGlobalPunjab
1 Min Read

ਕੋਲੰਬੋ  :ਬੁਰਕੇ ‘ਤੇ ਪਾਬੰਦੀ ਲਾਉਣ ਵਾਲੇ ਦੇਸ਼ਾਂ ਦੀ ਸੂਚੀ ‘ਚ ਹੁਣ ਸ੍ਰੀਲੰਕਾ ਵੀ ਸ਼ਾਮਲ ਹੋ ਗਿਆ ਹੈ। ਇਸ ਦੇਸ਼ ਦੀ ਕੈਬਨਿਟ ਨੇ ਕੱਟਰਪੰਥੀ ਧਾਰਨਾਵਾਂ ‘ਤੇ ਰੋਕ ਲਾਉਣ ਲਈ ਬੁਰਕੇ ‘ਤੇ ਰੋਕ ਲਾਉਣ ਦੇ ਫੈਸਲੇ ‘ਤੇ ਮੋਹਰ ਲਗਾ ਦਿੱਤੀ।

ਦੱਸ ਦਈਏ ਸ੍ਰੀਲੰਕਾ ਸਰਕਾਰ ਦੇ ਇਕ ਮੰਤਰੀ ਨੇ ਬੀਤੇ ਸ਼ਨਿਚਰਵਾਰ ਨੂੰ ਕਿਹਾ ਕਿ ਇਕ ਹਜ਼ਾਰ ਤੋਂ ਜ਼ਿਆਦਾ ਮਦਰੱਸਿਆਂ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਕੈਬਨਿਟ ਦੀ ਬੀਤੇ ਸ਼ੁੱਕਰਵਾਰ ਨੂੰ ਹੋਈ ਬੈਠਕ ‘ਚ ਇਸ ਫ਼ੈਸਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ‘ਚ ਸ਼ੁਰੂਆਤੀ ਦਿਨਾਂ ‘ਚ ਔਰਤਾਂ ਬੁਰਕਾ ਨਹੀਂ ਪਾਉਂਦੀਆਂ ਸਨ। ਇਹ ਧਾਰਮਿਕ ਕੱਟੜਪੰਥੀ ਦਾ ਪ੍ਰਤੀਕ ਹੈ ਜੋ ਕਿ ਕੁਝ ਸਮੇਂ ਤੋਂ ਹੀ ਸ਼ੁਰੂ ਹੋਇਆ ਹੈ। ਇਸ ਲਈ ਅਸੀ ਇਸ ‘ਤੇ ਰੋਕ ਲਾਉਣ ਜਾ ਰਹੇ ਹਾਂ।

TAGGED: , ,
Share this Article
Leave a comment