ਜਦੋਂ ਅਸਮਾਨ ਤੋਂ ਬਰਸਣ ਲੱਗਿਆ ਮਕੜੀਆਂ ਦਾ ਮੀਂਹ, ਵੀਡੀਓ ਦੇਖ ਕੇ ਹੋਵੇਗਾ ਯਕੀਨ

Global Team
2 Min Read

ਬ੍ਰਾਜ਼ੀਲ ( Brazil ) ਦਾ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ , ਜਿਸ ਨੂੰ ਵੇਖ ਕੇ ਸ਼ਾਇਦ ਕੁੱਝ ਲੋਕਾਂ ਦੀ ਰੂਹ ਕੰਬ ਜਾਵੇਗੀ। ਦਰਅਸਲ ਇਸ ਵੀਡੀਓ ‘ਚ ਅਸਮਾਨ ਤੋਂ ਮਕੜੀਆਂ ( Spiders) ਦਾ ਮੀਂਹ ਪੈਂਦਾ ਦਿੱਖ ਰਿਹਾ ਹੈ। ਇੱਕ ਅੰਗਰੇਜ਼ੀ ਵੈਬਸਾਈਟ ਦੇ ਮੁਤਾਬਕ ਵੀਡੀਓ ਬਣਾਉਣ ਵਾਲੇ ਮੁੰਡੇ ਨੇ ਕਿਹਾ ਕਿ ਇਹ ਵੇਖਕੇ ਮੈਂ ਸੁੰਨ ਰਹਿ ਗਿਆ ਅਤੇ ਕਾਫ਼ੀ ਡਰ ਗਿਆ ਕਿ ਇਹ ਹੋ ਕੀ ਰਿਹਾ ਹੈ ?
spider rain brazil
Guardian ਦੇ ਮੁਤਾਬਕ ਬ੍ਰਾਜ਼ੀਲ ਦੇ ਦੱਖਣੀ ਮਿਨਸ ਗੇਰੈਸ ਦੇ ਰਹਿਣ ਵਾਲੇ ਜੋਆ ਪੇਡਰੋ ਮਾਟ੍ਰਿਨੇਲੀ ਫੋਂਸੇਕਾ ਨੇ ਇਹ ਵੀਡੀਓ ਆਪਣੀ ਦਾਦੀ ਦੇ ਫ਼ਾਰਮ ‘ਤੇ ਜਾਂਦੇ ਹੋਏ ਰਸਤੇ ਵਿੱਚ ਬਣਾਈ। ਉਸਨੇ ਅੱਗੇ ਕਿਹਾ ਕਿ ਰਸਤੇ ਵਿੱਚ ਸਾਨੂੰ ਅਸਮਾਨ ਵਿੱਚ ਕਾਫ਼ੀ ਸਾਰੀ ਬਲੈਕ ਡਾਟਸ ਦਿਖਣ ਲੱਗੀਆਂ ਪਰ ਧਿਆਨ ਨਾਲ ਦੇਖਣ ‘ਤੇ ਪਤਾ ਚਲਿਆ ਕਿ ਇਹ ਡਾਟਸ ਨਹੀਂ ਸਗੋਂ ਮਕੜੀਆਂ ਹਨ। ਇਸ ਵੀਡੀਓ ਨੂੰ ਮੁੰਡੇ ਦੀ ਮਾਂ ਨੇ ਫੇਸਬੁੱਕ ‘ਤੇ ਸ਼ੇਅਰ ਕੀਤਾ ਜਿਸ ਤੋਂ ਬਾਅਦ ਇਸਨੂੰ ਹੁਣ ਤੱਕ 3.5 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਅਤੇ ਕਰੀਬ 300 ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ। ਇਹ ਸਾਫ਼ ਹੈ ਕਿ ਮੱਕੜੀ ਤੋਂ ਡਰਨ ਵਾਲੇ ਲੋਕਾਂ ਲਈ ਇਹ ਵੀਡੀਓ ਕਿਸੇ ਭੈੜੇ ਸੁਪਨੇ ਤੋਂ ਘੱਟ ਨਹੀਂ ਹੈ।
spider rain brazil
ਕੀ ਹੋ ਸਕਦੀ ਹੈ ਇਸ ਵੀਡੀਓ ਦੀ ਸੱਚਾਈ . . .
ਬਾਇਲੋਜੀ ਦੇ ਪ੍ਰੋਫੈਸਰ ਅਡਾਲਬਰਟੋ ਡਾਸ ਸੈਂਟੋਸ ਜੋ ਕਿ ਆਰਚਲੋਨੋਜੀ ਮਾਹਰ ਵੀ ਹਨ ਉਨ੍ਹਾਂ ਨੇ ਕਿਹਾ ਕਿ Guardian ਨੂੰ ਦੱਸਿਆ ਕਿ ਵੀਡੀਓ ‘ਚ ਅਜਿਹਾ ਲੱਗ ਰਿਹਾ ਹੈ ਕਿ ਮਕੜੀਆਂ ਹਵਾ ਵਿੱਚ ਤੈਰ ਰਹੀਆਂ ਹਨ, ਪਰ ਅਸਲ ਵਿੱਚ ਇਹ ਇੱਕ ਬਹੁਤ ਵੱਡੇ ਮੱਕੜੀ ਦੇ ਜਾਲੇ ਵਿੱਚ ਸ਼ਿਕਾਰ ਫੜਨ ਲਈ ਲਟਕੀਆਂ ਹੋਈਆਂ ਹਨ। ਇੱਕ parawixia bistriata ਪ੍ਰਜਾਤੀ ਦੀਆਂ ਮਕੜੀਆਂ ਇੰਨਾ ਬਰੀਕ ਜਾਲ ਬੁਣਦੀਆਂ ਹਨ ਕਿ ਇਨਸਾਨੀ ਅੱਖਾਂ ਨਾਲ ਉਸ ਨੂੰ ਵੇਖਣਾ ਲਗਭਗ ਅਸੰਭਵ ਹੁੰਦਾ ਹੈ। ਜਿਸ ਦੀ ਵਜ੍ਹਾ ਨਾਲ ਅਜਿਹਾ ਭੁਲੇਖਾ ਹੁੰਦਾ ਹੈ ਕਿ ਉਹ ਹਵਾ ਵਿੱਚ ਤੈਰ ਰਹੀਆਂ ਹਨ। 2013 ਵਿੱਚ ਵੀ ਦੱਖਣ ਬ੍ਰਾਜ਼ੀਲ ਵਿੱਚ ਅਜਿਹੀ ਹੀ ਘਟਨਾ ਨੇ ਅੰਤਰਰਾਸ਼ਟਰੀ ਚਰਚਾ ਹਾਸਲ ਕੀਤੀ ਸੀ ਜਦੋਂ ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਮਕੜੀਆਂ ਟੈਲੀਫੋਨ ਪੋਲਸ ਦੇ ਆਸਪਾਸ ਹਵਾ ਵਿੱਚ ਤੈਰਦੀਆਂ ਨਜ਼ਰ ਆਈਆਂ ਸਨ।

https://www.facebook.com/cecilia.fonseca.712/videos/1962652493856369/

 

 

Share This Article
Leave a Comment