ਬ੍ਰਿਟੇਨ ‘ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ‘ਚ 1,239 ਪੀੜਤਾਂ ਦੀ ਲਈ ਜਾਨ

TeamGlobalPunjab
2 Min Read

ਵਰਲਡ ਡੈਸਕ: ਬ੍ਰਿਟੇਨ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬ੍ਰਿਟੇਨ ‘ਚ ਪਿਛਲੇ ਮਹੀਨੇ ਕੋਰੋਨਾ ਦਾ ਨਵਾਂ ਰੂਪ ਮਿਲਣ ਪਿੱਛੋਂ ਮਹਾਮਾਰੀ ਵੱਧ ਗਈ ਹੈ। ਬੀਤੇ 24 ਘੰਟਿਆਂ ਦੌਰਾਨ 1,239 ਪੀੜਤਾਂ ਦੀ ਜਾਨ ਗਈ ਤੇ 28 ਹਜ਼ਾਰ 680 ਨਵੇਂ ਕੋਰੋਨਾ ਦੇ ਮਰੀਜ਼ ਮਿਲੇ।

ਬਿ੍ਟੇਨ ‘ਚ ਪਿਛਲੇ ਸਾਲ ਦਸੰਬਰ ਮਹੀਨੇ ‘ਚ ਕੋਰੋਨਾ ਦੇ ਨਵੇਂ ਰੂਪ ਦੀ ਪਛਾਣ ਕੀਤੀ ਗਈ ਸੀ। ਇਹ ਵਾਇਰਸ ਜ਼ਿਆਦਾ ਤਾਕਤਵਰ ਦੱਸਿਆ ਗਿਆ ਹੈ। ਕੋਰੋਨਾ ਦਾ ਇਹ ਨਵਾਂ ਰੂਪ ਦੁਨੀਆ ਦੇ 50 ਤੋਂ ਜ਼ਿਆਦਾ ਦੇਸ਼ਾਂ  ‘ਚ ਪਹੁੰਚ ਚੁੱਕਿਆ ਹੈ। ਬਿ੍ਟੇਨ ‘ਚ ਇਨਫੈਕਸ਼ਨ ਦੀ ਰੋਕਥਾਮ ਲਈ ਸਖ਼ਤ ਉਪਾਅ ਕੀਤੇ ਜਾਣ ਦੇ ਬਾਵਜੂਦ ਮਹਾਮਾਰੀ ਰੁਕ ਨਹੀਂ ਰਹੀ ਹੈ। ਇਸ ਯੂਰਪੀ ਦੇਸ਼ ‘ਚ ਪਿਛਲੀ ਅੱਠ ਦਸੰਬਰ ਤੋਂ ਕੋਰੋਨਾ ਖ਼ਿਲਾਫ਼ ਟੀਕਾਕਰਨ ਮੁਹਿੰਮ ਵੀ ਚੱਲ ਰਿਹਾ ਹੈ।

 ਉਧਰ, ਫਰਾਂਸ  ‘ਚ ਵੀ ਇਨਫੈਕਸ਼ਨ ਘੱਟ ਨਹੀਂ ਹੋ ਰਿਹਾ ਹੈ। ਇਸ ਯੂਰਪੀ ਦੇਸ਼ ਦੀ ਸਿਹਤ ਏਜੰਸੀ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 23 ਹਜ਼ਾਰ 770 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਤੇ 348 ਪੀੜਤਾਂ ਦੀ ਜਾਨ ਗਈ। ਫਰਾਂਸ ‘ਚ ਹੁਣ ਤਕ 31 ਲੱਖ 30 ਹਜ਼ਾਰ ਮਾਮਲੇ ਮਿਲੇ ਹਨ। ਕੁਲ 74 ਹਜ਼ਾਰ 800 ਰੋਗੀਆਂ ਦੀ ਮੌਤ ਹੋਈ ਹੈ।

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਅਫਰੀਕਾ ਦੇ ਕਈ ਦੇਸ਼ਾਂ ‘ਚ ਕੋਰੋਨਾ ਦੇ ਨਵੇਂ ਰੂਪ ਮਿਲਣ ਨਾਲ ਇਸ ਖੇਤਰ ‘ਚ ਮਹਾਮਾਰੀ ਦੀ ਦੂਜੀ ਲਹਿਰ ਭਿਆਨਕ ਹੋ ਸਕਦੀ ਹੈ। ਅਫਰੀਕਾ ਲੰਬੇ ਸਮੇਂ ਤਕ ਮਹਾਮਾਰੀ ਦੀ ਲਪੇਟ ‘ਚ ਰਹਿ ਸਕਦਾ ਹੈ। ਦੱਖਣੀ ਅਫਰੀਕਾ, ਨਾਈਜੀਰੀਆ ਤੇ ਕੀਨੀਆ ‘ਚ ਕੋਰੋਨਾ ਦੇ ਨਵੇਂ ਰੂਪਾਂ ਦੀ ਪਛਾਣ ਕੀਤੀ ਗਈ ਹੈ।

- Advertisement -

ਬ੍ਰਾਜ਼ੀਲ ‘ਚ 24 ਘੰਟਿਆਂ ‘ਚ 61 ਹਜ਼ਾਰ ਨਵੇਂ ਮਾਮਲੇ ਮਿਲਣ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 90 ਲੱਖ ਦੇ ਪਾਰ ਪੁੱਜ ਗਈ। ਕੁਲ ਦੋ ਲੱਖ 21 ਹਜ਼ਾਰ ਦੀ ਮੌਤ ਹੋਈ ਹੈ। ਜਦ ਕਿ ਟੋਰਾਂਟੋ ਦੇ ਇਕ ਕੇਅਰ ਹੋਮ ‘ਚ ਕੋਰੋਨਾ ਦੇ ਬਿ੍ਟਿਸ਼ ਵੈਰੀਏਂਟ ਦੇ 300 ਤੋਂ ਜ਼ਿਆਦਾ ਕੇਸ ਮਿਲੇ ਹਨ। ਇਸ ਨਾਲ ਕਮਿਊਨਿਟੀ ਇਨਫੈਕਸ਼ਨ ਦਾ ਖ਼ਤਰਾ ਵੱਧ ਗਿਆ ਹੈ।

Share this Article
Leave a comment