ਕੈਨੇਡਾ ਨੇ ਦੋ ਵੱਡੀਆਂ ਇਮੀਗ੍ਰੇਸ਼ਨ ਰਿਆਇਤਾਂ ਦਾ ਕੀਤਾ ਐਲਾਨ

TeamGlobalPunjab
2 Min Read

ਟੋਰਾਂਟੋ: ਕੈਨੇਡਾ ਦੇ ਪੇਂਡੂ ਇਲਾਕਿਆਂ ਵਿਚ ਵਸਣ ਦੇ ਇੱਛੁਕ ਨਵੇਂ ਪ੍ਰਵਾਸੀਆਂ ਲਈ ਇਮੀਗ੍ਰੇਸ਼ਨ ਵਿਭਾਗ ਵੱਲੋਂ ਦੋ ਵੱਡੀਆਂ ਰਿਆਇਤਾਂ ਦਾ ਐਲਾਨ ਕੀਤਾ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਨੇ ਰੂਰਲ ਐਂਡ ਨੌਰਦਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਵਿਚ ਕੀਤੀਆਂ ਤਬਦੀਲੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਹੁਣ ਬਿਨੈਕਾਰਾਂ ਨੂੰ ਸਿਰਫ਼ ਇਕ ਸਾਲ ਦੇ ਲਗਾਤਾਰ ਤਜ਼ਰਬੇ ਦੀ ਜ਼ਰੂਰਤ ਹੋਵੇਗੀ ਜਦਕਿ ਬਾਕੀ ਸਮਾਂ ਟੁੱਟਵੇਂ ਤਜ਼ਰਬੇ ਦੇ ਆਧਾਰ ਤੇ ਪੂਰਾ ਕੀਤਾ ਜਾ ਸਕਦਾ ਹੈ। ਇਹ ਸ਼ਰਤ ਭਵਿੱਖ ਵਿਚ ਅਰਜ਼ੀਆਂ ਦਾਖ਼ਲ ਕਰਨ ਵਾਲੇ ਪ੍ਰਵਾਸੀਆਂ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਅਰਜ਼ੀ ਦਾਖ਼ਲ ਕਰ ਚੁੱਕੇ ਪ੍ਰਵਾਸੀਆਂ ਉਪਰ ਵੀ ਲਾਗੂ ਹੋਵੇਗੀ।

ਇਮੀਗ੍ਰੇਸ਼ਨ ਵਿਭਾਗ ਵੱਲੋਂ ਦਿਤੀ ਦੂਜੀ ਵੱਡੀ ਰਿਆਇਤ ਤਹਿਤ ਪਰਮਾਨੈਂਟ ਰੈਜ਼ੀਡੈਂਸ ਦੀ ਪ੍ਰਵਾਨਗੀ ਦੀ ਉਡੀਕ ਕਰ ਰਹੇ ਪ੍ਰਵਾਸੀ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰ ਸਕਦੇ ਹਨ। ਇਹ ਆਰਜ਼ੀ ਉਨ੍ਹਾਂ ਲੋਕਾਂ ਲਈ ਫ਼ਾਇਦੇਮੰਦ ਹੋਵੇਗਾ ਜਿਨ੍ਹਾਂ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਮਹਾਂਮਾਰੀ ਦੌਰਾਨ ਲਟਕ ਗਈਆਂ।

ਦੱਸ ਦੇਈਏ ਕਿ ਰੂਰਲ ਅਤੇ ਨੌਰਦਨ ਇਮੀਗ੍ਰੇਸ਼ਨ ਪਾਇਲਟ ਪ੍ਰਾਜੈਕਟ ਵਿਚ ਉਨਟਾਰੀਓ ਦੇ ਸਡਬਰੀ, ਨੌਰਥ ਬੇਅ, ਥੰਡਰ ਬੇਅ ਅਤੇ ਟਿਮਿਨਜ਼ ਇਲਾਕੇ ਆਉਂਦੇ ਹਨ ਜਦਕਿ ਮੈਨੀਟੋਬਾ ਦਾ ਬਰੈਂਡਨ ਅਤੇ ਐਲਟੋਨਾ, ਸਸਕੈਚੇਵਨ ਦਾ ਮੁਜ਼ ਜਾਅ, ਐਲਬਰਟਾ ਦਾ ਕਲੈਰੇਸ਼ਮ, ਬਿਟਿਸ਼ ਕੋਲੰਬੀਆ ਦੇ ਵਰਨੋਨ ਅਤੇ ਵੈਸਟ ਕੂਟਨੀ ਇਲਾਕੇ ਸ਼ਾਮਲ ਹਨ। ਇਮੀਗ੍ਰੇਸ਼ਨ ਮੰਤਰੀ ਮਾਰਕੇ ਮੈਂਡੀਸੀਨੋ ਨੇ ਕਿਹਾ ਕਿ ਰੂਰਲ ਅਤੇ ਨੌਰਦਨ ਇੰਮੀਗ੍ਰੇਸ਼ਨ ਪਾਇਲਟ ਪ੍ਰਾਜੈਕਟ ਮੁਲਕ ਦੇ ਦੂਰ-ਦੁਰਾਡੇ ਸਥਿਤ ਖੇਤਰਾਂ ਵਿਚ ਕਿਰਤੀਆਂ ਦੀ ਉਪਲਬਧਤਾ ਯਕੀਨੀ ਬਣਾਉਣ ਵਿਚ ਮਦਦ ਕਰਦਾ ਹੈ।

Share this Article
Leave a comment