ਜੇਲ੍ਹਾਂ ‘ਚ ਬੰਦ ਮੁਸਲਿਮ ਕੈਦੀਆਂ ਨੂੰ ਰੋਜ਼ੇ ਰੱਖਣ ਲਈ ਜਾਰੀ ਕੀਤੀਆਂ ਖ਼ਾਸ ਹਿਦਾਇਤਾਂ

TeamGlobalPunjab
1 Min Read

ਪਠਾਨਕੋਟ :- ਰਮਜ਼ਾਨ ਦੇ ਪਵਿੱਤਰ ਮਹੀਨੇ ਰੋਜ਼ੇ ਰੱਖਣ ਲਈ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੀਆਂ ਜੇਲ੍ਹਾਂ ‘ਚ ਬੰਦ ਮੁਸਲਿਮ ਕੈਦੀਆਂ ਦੀ ਸਹੂਲਤ ਲਈ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਹਨ।

ਦੱਸ ਦਈਏ ਰੰਧਾਵਾ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਜੇਲ੍ਹਾਂ ‘ਚ ਬੰਦ ਮੁਸਲਿਮ ਭਾਈਚਾਰੇ ਦੇ ਬੰਦੀਆਂ ਨੂੰ ਬਾਹਰੋਂ ਖਾਣ-ਪੀਣ ਦਾ ਸਮਾਨ ਲੈਣ ਦੀ ਆਗਿਆ ਦਿੱਤੀ ਗਈ ਹੈ।

ਇਸਤੋਂ ਇਲਾਵਾ ਰੰਧਾਵਾ ਨੇ ਕਿਹਾ ਕਿ ਬੰਦੀਆਂ ਦੇ ਪਰਿਵਾਰਕ ਮੈਂਬਰਾਂ ਜਾਂ ਹੋਰ ਗੈਰ-ਸਰਕਾਰੀ ਸੰਸਥਾ ਵੱਲੋਂ ਦਿੱਤਾ ਜਾਣ ਵਾਲਾ ਸਮਾਨ ਬੰਦੀ ਹਾਸਲ ਕਰ ਸਕਣਗੇ ਪਰ ਨਾਲ ਹੀ ਉਨ੍ਹਾਂ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਹਨ ਕਿ ਸੁਰੱਖਿਆ ਦੇ ਮੱਦੇਨਜ਼ਰ ਸਮਾਨ ਦੀ ਚੈਕਿੰਗ ਤੇ ਕੋਵਿਡ-19 ਦੇ ਪ੍ਰਰੋਟੋਕੋਲ ਦੀ ਪਾਲਣਾ ਕੀਤੀ ਜਾਵੇ।

TAGGED:
Share this Article
Leave a comment