ਸਪੇਸ ਐਕਸ ਨੇ ਚਾਰ ਨਵੇਂ ਪੁਲਾੜ ਯਾਤਰੀਆਂ ਨੂੰ ਭੇਜਿਆ ਸਪੇਸ ਸੈਂਟਰ

TeamGlobalPunjab
2 Min Read

ਵਰਲਡ ਡੈਸਕ :- ਨਾਸਾ ਤੇ ਐਲਨ ਮਸਕ ਦੀ ਰਾਕੇਟ ਕੰਪਨੀ ਸਪੇਸ ਐਕਸ ਨੇ ਚਾਰ ਨਵੇਂ ਪੁਲਾੜ ਯਾਤਰੀਆਂ ਨੂੰ ਬੀਤੇ ਸ਼ੁੱਕਰਵਾਰ ਨੂੰ ਇੰਟਰਨੈਸ਼ਨਲ ਸਪੇਸ ਸੈਂਟਰ ਲਈ ਭੇਜਿਆ ਹੈ। ਸਪੇਸ ਸੈਂਟਰ ‘ਤੇ ਅਮਲਾ-1 ਦੇ ਮੈਂਬਰ ਪਹਿਲਾਂ ਤੋਂ ਕੰਮ ਕਰ ਰਹੇ ਹਨ। ਅਮਲਾ-2 ਦੇ ਚਾਰ ਮੈਂਬਰਾਂ ਦੇ ਜਾਣ ਤੋਂ ਬਾਅਦ ਛੇ ਮਹੀਨੇ ਤੋਂ ਪੁਲਾੜ ਸਟੇਸ਼ਨ ‘ਚ ਰਹਿਣ ਵਾਲੇ ਯਾਤਰੀ 28 ਅਪ੍ਰੈਲ ਨੂੰ ਵਾਪਸ ਆ ਜਾਣਗੇ। ਸਪੇਸ ਸਟੇਸ਼ਨ ‘ਤੇ ਜਾਣ ਵਾਲੇ ਚਾਰ ਜਣੇ ਅਗਲੇ ਛੇ ਮਹੀਨੇ ਤੱਕ ਵਿਗਿਆਨਿਕ ਪ੍ਰੀਖਣ ਕਰਨਗੇ। ਇਨ੍ਹਾਂ ਪੁਲਾੜ ਯਾਤਰੀਆਂ ‘ਚ ਮਹਿਲਾ ਪਾਇਲਟ ਮੇਗਨ ਮੈਕਆਰਥਰ ਵੀ ਸ਼ਾਮਲ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਬੌਬ ਬਹੇਨਕੇਨ ਪਿਛਲੇ ਸਾਲ ਸਪੇਸ ਐਕਸ ਤੋਂ ਹੀ ਪੁਲਾੜ ‘ਚ ਗਏ ਸਨ। ਇਸ ਵਾਰ ਦੋ ਅਮਰੀਕਨ, ਇਕ ਜਾਪਾਨੀ ਤੇ ਇਕ ਫਰਾਂਸੀਸੀ ਪੁਲਾੜ ਯਾਤਰੀ ਹਨ। ਇਨ੍ਹਾਂ ਚਾਰਾਂ ਪੁਲਾੜ ਯਾਤਰੀਆਂ ਦਾ ਸਪੇਸ ਸੈਂਟਰ ‘ਚ ਪਹਿਲਾਂ ਤੋਂ ਕੰਮ ਕਰਨ ਵਾਲੇ ਤਿੰਨ ਨਾਸਾ, ਇਕ ਜਾਪਾਨ ਅਤੇ ਦੋ ਰੂਸ ਦੇ ਯਾਤਰੀ ਸਵਾਗਤ ਕਰਨਗੇ। ਇਨ੍ਹਾਂ ਦੇ ਪਹੁੰਚਣ ਤੋਂ ਬਾਅਦ ਪੁਲਾੜ ਯਾਤਰੀਆਂ ਦੀ ਗਿਣਤੀ 11 ਹੋ ਜਾਵੇਗੀ।

ਸਪੇਸ ਸੈਂਟਰ ‘ਚ ਪਹੁੰਚਣ ਲਈ ਉਨ੍ਹਾਂ ਨੂੰ ਲਗਪਗ 23 ਤੋਂ ਵੀ ਵੱਧ ਘੰਟੇ ਲੱਗਣਗੇ। ਪਹਿਲਾਂ ਇਹ ਚਾਰੇ ਯਾਤਰੀ ਵੀਰਵਾਰ ਨੂੰ ਭੇਜੇ ਜਾਣੇ ਸਨ ਪਰ ਖ਼ਰਾਬ ਮੌਸਮ ਕਰਕੇ ਮਿਸ਼ਨ ਨੂੰ ਇਕ ਦਿਨ ਲਈ ਰੱਦ ਕਰ ਦਿੱਤਾ ਗਿਆ ਸੀ। ਇਹ ਪਹਿਲਾ ਮੌਕਾ ਹੈ ਜਦੋਂ ਸਪੇਸ ਐਕਸ ਨੇ ਕੈਪਸੂਲ ਤੇ ਰਾਕਟ ਦੋਵਾਂ ਨੂੰ ਦੁਬਾਰਾ ਇਸਤੇਮਾਲ ਕੀਤਾ ਹੈ। ਇਸ ਕੈਪਸੂਲ ਨੂੰ ਸਪੇਸ ਐਕਸ ਨੇ ਨਵੰਬਰ ‘ਚ ਦੂਸਰੀ ਪੁਲਾੜ ਯਾਤਰਾ ‘ਚ ਵਰਤਿਆ ਸੀ।

TAGGED: ,
Share this Article
Leave a comment