ਸਾਊਥ ਅਫਰੀਕਾ ਦੇ ਮੁਸਲਿਮ ਧਰਮ ਗੁਰੂ ਦੀ ਕੋਰੋਨਾ ਵਾਇਰਸ ਕਾਰਨ ਮੌਤ, ਤਬਲੀਗੀ ਜਮਾਤ ‘ਚ ਹੋਏ ਸਨ ਸ਼ਾਮਲ

TeamGlobalPunjab
1 Min Read

ਜੋਹਨਸਬਰਗ: ਸਾਊਥ ਅਫਰੀਕਾ ਦੇ ਜੋਹਨਸਬਰਗ ਵਿੱਚ ਇੱਕ ਮੁਸਲਿਮ ਧਰਮ ਗੁਰੂ ਦੀ ਮੌਤ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਉਨ੍ਹਾਂ ਦੇ ਪਰਿਵਾਰ ਦੇ ਮੁਤਾਬਕ, ਉਹ ਹਾਲ ਹੀ ਵਿੱਚ ਦਿੱਲੀ ਦੇ ਨਿਜ਼ਾਮੁਦੀਨ ਮਰਕਜ਼ ਵਿੱਚ ਹੋਏ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਵਾਪਸ ਪਰਤੇ ਸਨ। ਉਥੋਂ ਪਰਤਣ ਤੋਂ ਬਾਅਦ ਉਹ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ। ਮ੍ਰਿਤਕ ਦਾ ਨਾਮ ਮੌਲਾਨਾ ਯੂਸੁਫ ਟੂਟਲਾ (80) ਸੀ। ਬੀਤੇ ਮੰਗਲਵਾਰ ਉਨ੍ਹਾਂ ਦੀ ਮੌਤ ਹੋ ਗਈ ਉਹ 1 ਤੋਂ 15 ਮਾਰਚ ਤੱਕ ਮਰੀਜ਼ ਵਿੱਚ ਹੋਏ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਭਾਰਤ ਆਏ ਸਨ।

ਪਰਿਵਾਰਕ ਮੈਂਬਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਮੌਲਾਨਾ ਟੂਟਲਾ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਭਾਰਤ ਨਾ ਜਾਣ ਪਰ ਉਹ ਜਾਣ ਦੀ ਜ਼ਿੱਦ ‘ਤੇ ਹੀ ਅੜੇ ਹੋਏ ਸਨ। ਭਾਰਤ ਤੋਂ ਆਉਣ ਤੋਂ ਬਾਅਦ ਟੂਟਲਾ ਵਿੱਚ ਬੁਖਾਰ ਵਰਗੇ ਲੱਛਣ ਨਜ਼ਰ ਆਉਣ ਲੱਗੇ ਸਨ।

ਸ਼ੱਕ ਹੋਣ ਤੇ ਉਨ੍ਹਾਂ ਨੇ ਪ੍ਰਾਇਵੇਟ ਲੈਬ ਵਿੱਚ ਕੋਰੋਨਾ ਟੈਸਟ ਕਰਾਇਆ ਅਤੇ ਜਿਸਦੀ ਜਾਂਚ ਰਿਪੋਰਟ ਪਾਜ਼ਿਟਿਵ ਨਿਕਲੀ। ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ ਉਨ੍ਹਾਂ ਦੀ ਮੌਤ ਤੋਂ ਇੱਕ ਹਫਤੇ ਪਹਿਲਾਂ ਤੱਕ ਟੂਟਲਾ ਬਿਲਕੁੱਲ ਤੰਦਰੁਸਤ ਹੋ ਚੁੱਕੇ ਸਨ, ਪਰ ਸੋਮਵਾਰ ਸਵੇਰੇ ਉਹ ਫਿਰ ਤੋਂ ਬੀਮਾਰ ਹੋ ਗਏ ਤੇ ਉਨ੍ਹਾਂ ਦੀ ਹਾਲਤ ਵਿਗੜਦੀ ਗਈ।

Share this Article
Leave a comment