‘ਆਪ’ ਵਿਧਾਇਕਾਂ ਨੇ ਕੈਪਟਨ ਦੇ ‘ਝੂਠਾਂ ਦੀ ਪੰਡ’ ਚੁੱਕ ਕੇ ਕੈਪਟਨ ਦੀ ‘ਝੂਠ ਐਕਸਪ੍ਰੈਸ’ ਰਾਹੀਂ ਵਿਧਾਨ ਸਭਾ ਪਹੁੰਚੇ

TeamGlobalPunjab
3 Min Read

ਚੰਡੀਗੜ੍ਹ : ਕੈਪਟਨ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੰਗਲਵਾਰ ਨੂੰ ਕੈਪਟਨ ਅਮਰਿੰਦਰ ਦੇ ਝੂਠਾਂ ਦੀ ਪੰਡ ਨੂੰ ਪੰਜਾਬ ਵਿਧਾਨ ਸਭਾ ਲੈ ਕੇ ਜਾਣ ਲਈ ‘ਕੈਪਟਨ ਦੇ ਝੂਠ ਐਕਸਪ੍ਰੈਸ’ ਉਤੇ ਫੇਰਾ ਲਗਾਇਆ ਗਿਆ। ‘ਆਪ’ ਵਿਧਾਇਕਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਅਤੇ ਠੱਗਿਆ। ਉਨ੍ਹਾਂ ਕਿਹਾ ਕਿ 2017 ਵਿੱਚ ਉਹ ਬਾਹਰੀ ਵਿਅਕਤੀ ਪ੍ਰਸ਼ਾਂਤ ਕਿਸ਼ੋਰ ਨੇ ਪੰਜਾਬ ਵਿੱਚ ਆ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਪੰਜਾਬ ਦੇ ਲੋਕਾਂ ਨਾਲ ਦੁਨੀਆ ਭਰ ਦੇ ਝੂਠੇ ਵਾਅਦੇ ਕਰਵਾਏ। ਉਨ੍ਹਾਂ ਲੋਕਾਂ ਦੀਆਂ ਉਮੀਦਾਂ ਨਾਲ ਖੇਡਿਆ ਅਤੇ ੳਨ੍ਹਾਂ ਨੂੰ ਝੂਠੀਆਂ ਉਮੀਦਾਂ ਦਿੱਤੀਆਂ। ਚਾਰ ਸਾਲ ਬਾਅਦ ਫਿਰ ਉਹੀ ਬਾਹਰੀ ਵਿਅਕਤੀ ਪੰਜਾਬ ਵਿੱਚ ਵਾਪਸ ਆ ਗਿਆ ਹੈ ਅਤੇ ਲੋਕਾਂ ਦੀਆਂ ਉਮੀਦਾਂ ਨਾਲ ਫਿਰ ਤੋਂ ਖੇਡ ਰਿਹਾ ਹੈ।

ਵਿਧਾਇਕਾਂ ਨੇ ਕਿਹਾ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਸਰਕਾਰ ਦੇ ਆਖਿਰੀ ਬਜਟ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਝੂਠ ਦੀ ਪੰਡ ਵਿੱਚ ਬਦਲ ਦਿੱਤਾ। ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪ੍ਰਮੁੱਖ ਸਲਾਹਕਾਰ ਲੋਕਾਂ ਦੇ ਕਲਿਆਣ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਨੂੰ ਲੋਲੀਪੋਪ ਦੇਣ ਵਿੱਚ ਰੁਝੇ ਹਨ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਝੂਠ ਬੋਲਣ ਦੀ ਕੈਪਟਨ ਦੀ ਆਦਤ ਇਸ ਬਜਟ ਵਿਚ ਦਿਖਾਈ ਦਿੰਦੀ ਹੈ। ਇਸ ਬਜਟ ਵਿੱਚ ਔਰਤਾਂ ਲਈ ਬੱਸ ਵਿੱਚ ਸਫਰ ਮੁਫਤ ਦਿੱਤਾ ਗਿਆ ਹੈ, ਪ੍ਰੰਤੂ ਸੱਚਾਈ ਇਹ ਹੈ ਕਿ ਪੰਜਾਬ ਵਿੱਚ ਸਰਕਾਰੀ ਬੱਸਾਂ ਬਹੁਤ ਘੱਟ ਹਨ। ਇਸ ਲਈ ਇਹ ਐਲਾਨ ਇਕ ਲੋਲੀਪੋਪ ਤੋਂ ਬਿਨਾਂ ਕੁਝ ਹੋਰ ਨਹੀਂ ਹੈ।
ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਪੰਜਾਬ ਨੂੰ ‘ਕੁਸ਼ਲ ਪੰਜਾਬ ਬਣਾਉਣਗੇ, ਪ੍ਰੰਤੂ ਉਨ੍ਹਾਂ ਨੇ ਇਸ ਬਦਲੇ ਪੰਜਾਬ ਦੇ ਕਰਜ਼ੇ ਨੂੰ ਹੋਰ ਵਧਾਇਆ ਹੈ। ਕੈਪਟਨ ਨੇ ਸਿੱਖਿਆ ਪ੍ਰਬੰਧ ਵਿੱਚ ਸੁਧਾਰ ਕਰਨ ਦਾ ਵਾਅਦਾ ਕੀਤਾ ਸੀ, ਪ੍ਰੰਤੂ ਸਰਕਾਰ ਨੇ ਇਸ ਸਾਲ ਸਿੱਖਿਆ ਦੇ ਫੰਡ ਨੂੰ ਵੀ ਘੱਟ ਕਰ ਦਿੱਤਾ ਹੈ। ਕੈਪਟਨ ਨੇ ਸਿਹਤ ਖੇਤਰ ਵਿੱਚ ਸੁਧਾਰ ਕਰਨ ਦਾ ਵੀ ਵਾਅਦਾ ਕੀਤਾ ਸੀ, ਪ੍ਰੰਤੂ ਇਸ ਫੰਡ ਵਿਚ ਵੀ ਕਟੌਤੀ ਕੀਤੀ ਗਈ ਹੈ। ਕੈਪਟਨ ਨੇ ਵਾਅਦਾ ਕੀਤਾ ਸੀ ਕਿ ਉਹ ਖੇਤੀ ਕਰਜ਼ੇ ਨੂੰ ਮੁਆਫ ਕਰ ਦੇਣਗੇ, ਪ੍ਰੰਤੂ ਇਸ ਸਾਲ ਖੇਤੀ ਕਰਜ਼ੇ ਮੁਆਫੀ ਲਈ ਰੱਖੇ ਪੈਸੇ ਵਿੱਚ ਕਟੌਤੀ ਕੀਤੀ ਗਈ ਹੈ। ਕੈਪਟਨ ਨੇ ਆਪਣੇ ਇਕ ਵੀ ਵਾਅਦੇ ਪੂਰੇ ਨਹੀਂ ਕੀਤੇ, ਉਨ੍ਹਾਂ ਦੇ ਸਾਰੇ ਦੇ ਸਾਰੇ ਵਾਅਦੇ ਝੂਠੇ ਨਿਕਲੇ।

Share this Article
Leave a comment