ਦਿੱਲੀ ‘ਚ ਭਗਵਾਨ ਲੱਭਣਾ ਆਸਾਨ ਹੈ ਪਰ ਹਸਪਤਾਲ ‘ਚ ਬੈੱਡ ਲੱਭਣਾ ਨਹੀਂ: ਸੋਨੂੰ ਸੂਦ

TeamGlobalPunjab
1 Min Read

ਅਦਾਕਾਰ ਸੋਨੂੰ ਸੂਦ ਜੋ ਹਰ ਵਾਰ ਲੋਕਾਂ ਦੀਮਦਦ ਕਰਨ ਲਈ ਅੱਗੇ ਹੁੰਦੇ ਹਨ।ਇਸ ਵਾਰ ਫਿਰ ਕੋਵਿਡ 19 ਮਹਾਮਾਰੀ ਦੌਰਾਨ ਸੋਨੂੰ ਸੂਧ ਇਕ ਮਸੀਹਾ ਬਣ ਕੇ ਸਾਹਮਣੇ ਆਏ ਹਨ। ਸੋਨੂੰ ਸੂਦ ਆਪਣੇ ਵਲੋਂ ਪੂਰੀ ਕੋਸ਼ਸ਼ਿ ਕਰ ਰਹੇ ਹਨ ਕਿ ਲੋਕਾਂ ਦੀ ਮਦਦ ਕਰ ਸਕਣ ਤੇ ਜ਼ਰੂਰੀ ਚੀਜ਼ਾਂ ਲੋਕਾਂ ਤੱਕ ਜਲਦ ਪਹੁੰਚਾ ਸਕਣ।

ਸੋਨੂੰ ਸੂਦ ਇੱਕਲੇ ਮੁੰਬਈ ਅਤੇ ਮਹਾਰਾਸ਼ਟਰ ਹੀ ਨਹੀਂ ਸਗੋਂ ਹਰ ਦੇਸ਼ ਦੀ ਮਦਦ ਕਰ ਰਹੇ ਹਨ ਅਤੇ ਆਪਣੀ ਸੇਵਾ ਪਹੁੰਚਾ ਰਹੇ ਹਨ।

ਸੋਨੂੰ ਸੂਦ ਨੇ ਟਵੀਟ ‘ਚ ਲਿਖਿਆ ਦਿੱਲੀ ਦੇ ਹਾਲ ਦੇਖ ਕੇ ਬੇਬੱਸ ਮਹਿਸੂਸ ਕਰ ਰਿਹਾ ਹਾਂ। ਦਿੱਲੀ ‘ਚ ਭਗਵਾਨ ਲੱਭਣਾ ਆਸਾਨ ਹੈ ਪਰ ਹਸਪਤਾਲ ‘ਚ ਬੈੱਡ ਲੱਭਣਾ ਨਹੀਂ, ਪਰ ਲੱਭ ਹੀ ਲਵਾਂਗੇ,ਸਿਰਫ ਹਿੰਤ ਨਾ ਹਾਰਨਾ।ਇਕ ਯੂਜ਼ਰ ਨੇ ਦਿੱਲੀ ‘ਚ ਆਕਸੀਜਨ ਬੈੱਡ ਦੀ ਵਿਵਸਥਾ ਕਰਵਾੳਣ ਦੀ ਗੁਹਾਰ ਲਗਾਈ।

ਸੋਨੂੰ ਨੇ ਦਸਿਆ ਕਿ ਉਨ੍ਹਾਂ ਨੂੰ ਕਿੰਨਾ ਸਮਾਂ ਲੱਗਿਆ ਹਸਪਤਾਲ ‘ਚ ਬੈੱਡ ਦੀ ਵਿਵਸਥਾਂ ਕਰਵਾਉਣ ‘ਚ।ਟਵੀਟ ‘ਚ ਉਨ੍ਹਾਂ ਲਿਖਿਆ ਕਿ ਦਿੱਲੀ ‘ਚ ਬੈੱਡ ਦੀ ਵਿਵਸਥਾ ਕਰਵਾਉਣ ‘ਚ ਮੈਨੂੰ 11 ਘੰਟਿਆ ਦਾ ਸਮਾਂ ਲੱਗਿਆ ਅਤੇ ਉਤਰ ਪ੍ਰਦੇਸ਼ ‘ਚ ਇੱਕ ਬੈੱਡ ਦੀ ਵਿਵਸਥਾ ‘ਚ 9.5 ਘੰਟਿਆ ਦਾ ਸਮਾਂ ਲੱਗਿਆ।ਫਿਰ ਵੀ ਅਸੀ ਕਰਕੇ ਦਿਖਾਵਾਂਗੇ।

Share this Article
Leave a comment