ਟਰੈਕਟਰ ਪਰੇਡ ਲਈ ਮਾਝੇ ਤੋਂ ਦੋ ਵੱਡੇ ਜੱਥੇ ਹੋਏ ਰਵਾਨਾ; ਲੋਕਾਂ ‘ਚ ਭਾਰੀ ਉਤਸ਼ਾਹ

TeamGlobalPunjab
3 Min Read

ਬਿਆਸ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੇ ਆਪਣੇ ਐਲਾਨ ਮੁਤਾਬਕ ਕਿਸਾਨਾਂ ਦੇ ਦੋ ਵੱਡੇ ਜੱਥੇ ਟਰੈਕਟਰ ਟਰਾਲੀਆਂ ਨਾਲ ਬਿਆਸ ਤੋਂ ਦਿੱਲੀ ਲਈ ਰਵਾਨਾ ਹੋਏ। 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਧਿਆਨ ‘ਚ ਰੱਖਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਸ ਵਾਰ ਆਪਣੇ 5ਵੇਂ ਜੱਥੇ ਨੂੰ ਦੋ ਹਿੱਸਿਆਂ ‘ਚ ਵੰਡਦੇ ਹੋਏ 15 ਦਿਨਾਂ ਦੀ ਬਜਾਏ ਅੱਠ ਦਿਨਾਂ ਬਆਦ ਹੀ ਰਵਾਨਾ ਕੀਤਾ।

ਵੱਡੀ ਗਿਣਤੀ ਕਿਸਾਨਾਂ ਨੂੰ ਲਾਮਬੱਧ ਕਰ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਾਲੰਟੀਅਰਾਂ ਤੇ ਕਿਸਾਨਾਂ ਨੇ ਦੱਸਿਆ ਕਿ ਦਿੱਲੀ ਦੇ ਟਰੈਕਟਰ ਮਾਰਚ ਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸੇ ਕਰਕੇ ਉਹ ਆਪਣਾ ਪਹਿਲਾ ਜੱਥਾ ਲੈ ਕੇ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਦੇ ਨਾਲ ਹੀ ਪਿੰਡਾਂ ਬਾਰੇ ਕਿਸਾਨਾਂ ਨੇ ਦੱਸਿਆ ਕਿ ਦਿੱਲੀ ਜਾਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਤੋਂ ਕੀਤੇ ਐਲਾਨ ਮੁਤਾਬਿਕ ਇਸ ਵਾਰ ਕਿਸੇ ਪਿੰਡ ਸੱਦਾ ਦੇਣ ਦੀ ਲੋੜ ਨਹੀਂ ਪਈ ਤੇ ਕਿਸਾਨਾਂ ਦੇ ਨਾਲ ਨਾਲ ਆਮ ਲੋਕ ਵੀ ਦਿੱਲੀ ਜਾਣ ਦੇ ਵਧੇਰੇ ਇਛੁੱਕ ਦਿਖਾਈ ਦਿੱਤੇ ਜਿਸ ਕਾਰਨ ਹਰ ਪਿੰਡ ‘ਚੋਂ ਤਿੰਨ ਤਿੰਨ ਟਰਾਲੀਆਂ ਤੇ ਛੋਟੇ ਪਿੰਡਾਂ ‘ਚੋਂ ਦੋ ਦੋ ਟਰਾਲੀਆਂ ਜਾ ਰਹੀਆਂ ਹਨ। ਤਿੰਨਾਂ ਪਿੱਛੇ ਇਕ ਟਰਾਲੀ ਬੀਬੀਆਂ ਲਈ ਰਾਖਵੀਂ ਕਰ ਦਿੱਤੀ ਗਈ ਹੈ ਕਿਉਂਕਿ ਮਹਿਲਾਵਾਂ ਵਧੇਰੇ ਦਿੱਲੀ ਜਾਣ ਦੀਆਂ ਚਾਹਵਨ ਹਨ।

ਕਿਸਾਨ ਆਗੂ ਰਣਜੀਤ ਸਿੰਘ ਕਲੇਰ ਬਾਲਾ ਤੇ ਦਿਆਲ ਸਿੰਘ ਮੀਆਂਵਿੰਡ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਆਪਣੇ ਪੱਧਰ ‘ਤੇ ਤਾਂ ਫੰਡ ਇਕੱਠਾ ਕੀਤਾ ਹੀ ਜਾ ਰਿਹਾ ਹੈ ਤੇ ਹਰ ਪਿੰਡ ‘ਚੋਂ ਕਿਸਾਨ ਜਾਂ ਹੋਰ ਤਬਕਿਆਂ ਦੇ ਲੋਕ ਆਪ ਮੁਹਾਰੇ ਫੰਡ ਦੇ ਰਹੇ ਹਨ। ਉਥੇ ਹੀ ਵਿਦੇਸ਼ਾਂ ‘ਚ ਰਹਿ ਰਹੇ ਵੀਰ ਵੀ ਕਿਸਾਨਾਂ ਦੇ ਦਰਦ ਨੂੰ ਸਮਝਦੇ ਹੋਏ ਵੱਡਾ ਯੋਗਦਾਨ ਦੇ ਰਹੇ ਹਨ। ਦਿੱਲੀ ਜਾਣ ਵਾਲੀ ਪ੍ਰਤੀ ਟਰਾਲੀ ਪਿੱਛੇ 15 ਤੋਂ 20 ਹਜ਼ਾਰ ਖਰਚਾ ਵੀ ਕਈ ਪਿੰਡਾਂ ‘ਚ ਐਨਆਰਆਈ ਭਰਾ ਹੀ ਦੇ ਰਹੇ ਹਨ।

ਕਿਸਾਨ ਆਗੂਆਂ ਨੇ ਦੱਸਿਆ ਕਿ ਸਾਨੂੰ ਹਰ ਪਿੰਡਾਂ ‘ਚੋਂ ਵੱਡੀ ਗਿਣਤੀ ‘ਚ ਏਨਾ ਹੁੰਗਾਰਾ ਮਿਲਿਆ ਹੈ ਕਿ ਸਾਨੂੰ ਕਈ ਕਿਸਾਨਾਂ ਨੂੰ ਪਿੱਛੇ ਛੱਡ ਕੇ ਜਾਣਾ ਪੈ ਰਿਹਾ ਹੈ ਜਿਸ ਦਾ ਕਾਰਨ ਇਹ ਵੀ ਹੈ ਕਿ ਅੰਦੋਲਨ ਲੰਬਾ ਚੱਲੇਗਾ ਤੇ ਇਸ ਕਰਕੇ ਅਗਲੇ ਜੱਥਿਆਂ ‘ਚ ਉਹਨਾਂ ਦੀ ਡਿਊਟੀ ਲਾਈ ਜਾਵੇਗੀ। ਉਹਨਾਂ ਦੱਸਿਆ ਕਿ ਸਾਨੂੰ ਕਿਤੇ ਵੀ ਕਿਸੇ ਪਿੰਡ ‘ਚ ਜੁਰਮਾਨਾ ਲਾਉਣ ਦੀ ਲੋੜ ਹੀ ਨਹੀਂ ਪਈ ਕਿਉਂਕਿ ਕਿਸਾਨ, ਮਹਿਲਾਵਾਂ ਵੱਡੀ ਗਿਣਤੀ ‘ਚ ਖੁਦ ਹੀ ਸ਼ਾਮਲ ਹੋ ਗਏ ਸਨ।

- Advertisement -

Share this Article
Leave a comment