ਜੇਕਰ ਤੁਹਾਡੇ ਵੀ ਸਰੀਰ ‘ਚੋਂ ਆਉਂਦੀ ਹੈ ਬਦਬੂ ਤਾਂ ਇਨ੍ਹਾਂ ਚੀਜ਼ਾਂ ਦੇ ਸੇਵਨ ਤੋਂ ਕਰੋ ਪਰਹੇਜ਼?

TeamGlobalPunjab
4 Min Read

ਨਿਊਜ਼ ਡੈਸਕ : ਜੇਕਰ ਤੁਸੀਂ ਵੀ ਪਸੀਨੇ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਕੁਝ ਚੀਜ਼ਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਪਵੇਗਾ। ਪਸੀਨੇ ਦੀ ਬਦਬੂ ਨਾ ਸਿਰਫ ਆਪਣੇ ਆਪ ਨੂੰ ਬਲਕਿ ਹੋਰਨਾਂ ਨੂੰ ਵੀ ਪ੍ਰੇਸ਼ਾਨ ਕਰਦੀ ਹੈ। ਬਹੁਤ ਸਾਰੇ ਲੋਕ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਅਤਰ ਅਤੇ ਡੀਓਡੋਰੈਂਟ ‘ਤੇ ਹਜ਼ਾਰਾਂ ਰੁਪਏ ਖਰਚ ਕਰਦੇ ਹਨ। ਪਰ ਤੁਸੀਂ ਇਸ ਸਭ ਤੋਂ ਬਿਨ੍ਹਾਂ ਵੀ ਆਪਣੇ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਬਸ ਤੁਹਾਨੂੰ ਆਪਣੇ ਖਾਣ-ਪੀਣ ‘ਚ ਕੁਝ ਚੀਜ਼ਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਪਵੇਗਾ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ…

ਮਸਾਲੇਦਾਰ ਭੋਜਨ

ਮਸਾਲੇਦਾਰ ਜਾਂ ਜ਼ਿਆਦਾ ਮਿਰਚ ਵਾਲੀਆਂ ਚੀਜ਼ਾਂ ਖਾਣ ਨਾਲ ਵੀ ਸਰੀਰ ਵਿਚੋਂ ਬਦਬੂ ਆਉਂਦੀ ਹੈ। ਹਾਲਾਂਕਿ ਲਾਲ ਮਿਰਚ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ,ਪਰ ਚਮੜੀ ‘ਚ ਇਸ ਦੇ ਸੇਵਨ ਨਾਲ ਗੰਦਾ ਪਸੀਨਾ ਆਉਂਦਾ ਹੈ ਤੇ ਉਸ ‘ਚੋਂ ਬਦਬੂ ਆਉਣ ਲੱਗ ਪੈਂਦੀ ਹੈ।

ਜੇਕਰ ਤੁਸੀਂ ਵੀ ਹੋ ਤਿੱਖੇ, ਮਸਾਲੇਦਾਰ ਤੇ ...

- Advertisement -

ਲਸਣ

ਵੈਸੇ ਤਾਂ ਲਸਣ ਦਾ ਸੇਵਨ ਸਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ‘ਚ ਬਹੁਤ ਸਾਰੇ ਚਿਕਿਤਸਕ ਗੁਣ ਪਾਏ ਜਾਂਦੇ ਹਨ। ਪਰ ਇਸ ਦੇ ਉਲਟ ਇਹ ਤੁਹਾਡੇ ਸਰੀਰ ਵਿਚੋਂ ਬਦਬੂ ਦਾ ਕਾਰਨ ਵੀ ਬਣਦਾ ਹੈ। ਜਦੋਂ ਲਸਣ ਵਿਚ ਮੌਜੂਦ ਗੰਧਕ ਦਾ ਮਿਸ਼ਰਣ ਐਲੀਸਿਨ ਅਲਿਨ ਵਿਚ ਬਦਲ ਕੇ ਪਸੀਨੇ ਦੇ ਰੂਪ ‘ਚ ਚਮੜੀ ਦੇ ਛੇਦਾਂ ਵਿਚੋਂ ਬਾਹਰ ਨਿਕਲਦਾ ਹੈ ਤਾਂ ਇਸ ਨਾਲ ਸਰੀਰ ‘ਚੋਂ ਬਦਬੂ ਆਉਣ ਲੱਗ ਪੈਂਦੀ ਹੈ।

five Benefits of eating garlic - ਖਾਲੀ ਪੇਟ ਲਸਣ ਖਾਣ ...

ਰੈੱਡ ਮੀਟ (ਮਾਸ)

ਰੈੱਡ ਮੀਟ ਯਾਨੀ ਲਾਲ ਮਾਸ ਵਿੱਚ ਵਧੇਰੇ ਮਾਤਰਾ ‘ਚ ਕੈਲੋਰੀ ਹੁੰਦੀ ਹੈ ਅਤੇ ਲਾਲ ਮਾਸ ਨੂੰ ਹਜ਼ਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਇਹ ਅਕਸਰ ਸਾਡੇ ਪਾਚਨ ਪ੍ਰਣਾਲੀ ਵਿਚ ਜਮ੍ਹਾ ਹੋ ਜਾਂਦਾ ਹੈ ਤੇ ਸੜਨਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਕਾਰਨ ਪੇਟ ਫੁੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਪਸੀਨੇ ‘ਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ।

- Advertisement -

ਮੀਟ-ਮੁਰਗਾ ਖਾਣ ਵਾਲੇ ਹੋ ਜਾਣ ਸਾਵਧਾਨ ...

ਕੌਫੀ ਅਤੇ ਸ਼ਰਾਬ

ਕੌਫੀ ਵਿਚ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਕੌਫੀ ਦਾ ਜ਼ਿਆਦਾ ਸੇਵਨ ਤੁਹਾਡੇ ਸਰੀਰ ਵਿਚੋਂ ਬਦਬੂ ਦਾ ਕਾਰਨ ਵੀ ਬਣ ਸਕਦਾ ਹੈ। ਇੱਕ ਕੱਪ ਗਰਮ ਕੌਫੀ ਪੀਣ ਦੇ ਬਾਅਦ ਲੌਂਗ ਜਾਂ ਪੌਦੀਨਾ ਦਾ ਸੇਵਨ ਕਰੋ। ਇਸ ਨਾਲ ਕੌਫੀ ਦੇ ਨਾਕਾਰਾਤਮਕ ਅਸਰ ਖਤਮ ਹੋ ਜਾਵੇਗਾ ਤੇ ਬਦਬੂ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਸ਼ਰਾਬ ਦੇ ਵਧੇਰੇ ਸੇਵਨ ਨਾਲ ਮੂੰਹ ਵਿੱਚ ਗੁੱਡ (ਚੰਗੇ) ਬੈਕਟੀਰੀਆ ਬਹੁਤ ਘੱਟ ਬਣਦੇ ਹਨ। ਜਿਸ ਕਾਰਨ ਮੂੰਹ ਵਿਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਦੰਦਾਂ ਨਾਲ ਸਬੰਧਤ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਜਿੰਨੀ ਜ਼ਿਆਦਾ ਮਾਤਰਾ ‘ਚ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ ਉਨੀ ਮਾਤਰਾ ‘ਚ ਹੀ ਸਰੀਰ ‘ਚ ਐਸੀਟੇਟ ਬਣਦਾ ਹੈ। ਇਨ੍ਹਾਂ ਐਸੀਟੇਟ ਦੇ ਕਾਰਨ ਹੀ ਪਸੀਨੇ ‘ਚੋਂ ਬਦਬੂ ਆਉਣ ਲੱਗਦੀ ਹੈ।

ਜੇ ਤੁਸੀਂ ਹੋ ਗਰਭਵਤੀ ਤਾਂ ਭੁੱਲ ਕੇ ਵੀ ਨਾ ...

ਕੱਚਾ ਪਿਆਜ਼

ਪਿਆਜ਼ ਦਾ ਸੇਵਨ ਵੀ ਸਰੀਰ ‘ਚੋਂ ਬਦਬੂ ਦਾ ਕਾਰਨ ਬਣਦਾ ਹੈ। ਪਿਆਜ਼ ਵਿਚ ਕੈਸੇਲੇ ਤੇਲ ਹੁੰਦਾ ਹੈ ਤੇ ਇਹ ਤੇਲ ਲਹੂ ਦੀਆਂ ਨਾੜੀਆਂ ਰਾਹੀਂ ਫੇਫੜਿਆਂ ਵਿਚ ਪਹੁੰਚ ਜਾਂਦਾ ਹੈ। ਜਿਸ ਨਾਲ ਸਰੀਰ ਦੇ ਪਸੀਨੇ ਦੀ ਬਦਬੂ ਵੱਧ ਜਾਂਦੀ ਹੈ। ਇਸ ਲਈ ਕੱਚਾ ਪਿਆਜ਼ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਕੱਚਾ ਪਿਆਜ਼ ਖਾਣ ਨਾਲ ਵੱਧਦੀ ਹੈ ਅੱਖਾਂ ਦੀ ...

ਇਸ ਲਈ ਜੇਕਰ ਤੁਸੀਂ ਪਸੀਨੇ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਆਪਣੇੇ ਭੋੋਜਨ ‘ਚੋਂ ਇਨ੍ਹਾਂ ਉਕਤ ਚੀਜ਼ਾਂ ਦਾ ਸੇਵਨ ਬਹੁਤ ਘੱਟ ਮਾਤਰਾ ‘ਚ ਕਰੋ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment