ਨਵੀਂ ਦਿੱਲੀ: ਦੇਸ਼ ਅੰਦਰ ਤੇਲ ਦੀਆਂ ਵਧ ਰਹੀਆਂ ਕੀਮਤਾਂ ਤੇ ਸਿਆਸੀ ਘਸਮਾਣ ਤੇਜ ਹੁੰਦਾ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਵੀ ਹੁਣ ਇਸ ਮਸਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ ਹੈ। ਗਾਂਧੀ ਨੇ ਕਿਹਾ ਕਿ ਇਹ ਕੀਮਤਾਂ “ਇਤਿਹਾਸਕ ਅਤੇ ਅਵਿਸ਼ਵਾਸੀ” ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਤੇਲ ਦੀ ਵੱਧਦੀ ਕੀਮਤ ਵਾਪਸ ਲੈ ਕੇ ਸਾਡੇ ਮੱਧ ਅਤੇ ਤਨਖਾਹਦਾਰ ਵਰਗ, ਕਿਸਾਨਾਂ ਅਤੇ ਗਰੀਬਾਂ ਨੂੰ ਰਾਹਤ ਦਿੱਤੀ ਜਾਵੇ।
Congress Chief Sonia Gandhi writes to PM Narendra Modi over rising fuel prices. "I urge you to roll back these increases and pass on the benefit to our middle & salaried class, our farmers & poor and our fellow citizens," she writes. pic.twitter.com/Mtbtg5sHwZ
— ANI (@ANI) February 21, 2021
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਜੀਡੀਪੀ ਦੇ ਮਸਲੇ ‘ਤੇ ਵੀ ਕੇਂਦਰ ਸਰਕਾਰ ਨੂੰ ਘੇਰਿਆ ਗਿਆ ਹੈ। ਜ਼ਿਕਰ ਏ ਖਾਸ ਹੈ ਕਿ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ ।