ਚੰਡੀਗੜ੍ਹ ਦੀ ਬਜ਼ੁਰਗ ਮਹਿਲਾ ਨੂੰ ਯਾਤਰਾ ਦੌਰਾਨ ਹੋਈਆਂ ਪਰੇਸ਼ਾਨੀਆਂ, ਹੁਣ ਮਿਲੇਗਾ 70 ਲੱਖ ਰੁਪਏ ਦਾ ਮੁਆਵਜ਼ਾ

TeamGlobalPunjab
3 Min Read

ਚੰਡੀਗੜ੍ਹ: ਚੰਡੀਗੜ੍ਹ ਦੀ ਇੱਕ ਬਜ਼ੁਰਗ ਮਹਿਲਾ ਨੂੰ ਵਿਦੇਸ਼ੀ ਯਾਤਰਾ ਦੌਰਾਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੈਕਟਰ – 35 ਵਿੱਚ ਰਹਿਣ ਵਾਲੀ 60 ਸਾਲਾ ਹਰਸ਼ਰਣ ਕੌਰ ਨੇ ਦਿੱਲੀ ਤੋਂ ਜਿਊਰਿਕ, ਜਿਊਰਿਕ ਤੋਂ ਸੈਨ ਫਰਾਂਸਿਸਕੋ, ਸੈਨ ਫਰਾਂਸਿਸਕੋ ਤੋਂ ਫਰੈਂਕਫਰਟ ਅਤੇ ਫਰੈਂਕਫਰਟ ਤੋਂ ਨਵੀਂ ਦਿੱਲੀ ਦਾ ਸਫਰ ਕੀਤਾ ਸੀ।

ਇਸ ਦੌਰਾਨ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਨਾਂ ਤਾਂ ਖਾਣਾ ਮਿਲਿਆ ਤੇ ਨਾਂ ਹੀ ਹੋਰ ਜ਼ਰੂਰੀ ਸੁਵਿਧਾਵਾਂ ਨਹੀਂ ਮਿਲੀਆਂ। ਇਸਦੇ ਨਾਲ ਹੀ ਏਅਰਲਾਈਨਸ ਨੇ ਬਿਨਾਂ ਯਤਾਰੀਆਂ ਦੀ ਸਹਿਮਤੀ ਦੇ ਯਾਤਰਾ ਦਾ ਰੂਟ ਬਦਲ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਡੈਨਮਾਰਕ ਵਿੱਚ ਵੀਜ਼ਾ ਨਾ ਹੋਣ ਕਾਰਨ ਪੁਲਿਸ ਵੱਲੋਂ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿਸੇ ਤਰ੍ਹਾਂ ਉਹ ਚੰਡੀਗੜ੍ਹ ਪਹੁੰਚੀ ਤਾਂ ਇੱਥੇ ਪਹੁੰਚ ਕੇ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ।

ਏਅਰਲਾਈਨ ਦੀ ਗਲਤੀ ਕਾਰਨ ਹੋਈ ਪਰੇਸ਼ਾਨੀ ਨੂੰ ਲੈ ਕੇ ਹਰਸ਼ਰਣ ਕੌਰ ਧਾਲੀਵਾਲ ਨੇ ਖਪਤਕਾਰ ਕਮਿਸ਼ਨ ਵਿੱਚ ਲੁਫਥਾਨਸਾ ਜਰਮਨ ਏਅਰਲਾਈਨ, ਬ੍ਰਿਟਿਸ਼ ਏਅਰਵੇਜ਼ ਅਤੇ ਸੁਰਿਆ ਟਰੈਵਲਸ ਐਂਡ ਐਸੋਸਿਏਟਸ ਸੈਕਟਰ – 17ਸੀ ਚੰਡੀਗੜ੍ਹ ਖਿਲਾਫ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਸੁਰਿਆ ਟਰੈਵਲ ਤੋਂ ਰਾਊਂਡ ਟਰਿਪ ਦੀ ਬੁਕਿੰਗ ਕੀਤੀ ਸੀ। ਸਾਰੇ ਟਿਕਟ ਕੰਫਰਮ ਸੀ ਅਤੇ ਉਨ੍ਹਾਂ ਨੇ 18 ਜਨਵਰੀ 2018 ਨੂੰ ਆਪਣੀ ਯਾਤਰਾ ਸ਼ੁਰੂ ਕੀਤੀ।

ਇਸ ਪੂਰੀ ਯਾਤਰਾ ਦੇ ਦੌਰਾਨ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਵਹੀਲਚੇਅਰ, ਸਪੈਸ਼ਲ ਡਾਈਟ ਅਤੇ ਹੋਰ ਸੁਵਿਧਾਵਾਂ ਵੀ ਪ੍ਰਦਾਨ ਨਹੀਂ ਕੀਤੀਆਂ ਗਈਆਂ। ਵੀਜ਼ਾ ਨਾ ਹੋਣ ਕਾਰਨ ਡੈਨਮਾਰਕ ਵਿੱਚ ਲੋਕਲ ਬਾਰਡਰ ਪੁਲਿਸ ਨੇ ਉਨ੍ਹਾਂ ਨੂੰ ਡਿਟੈਨਸ਼ਨ ਵਿੱਚ ਰੱਖਿਆ। ਉਨ੍ਹਾਂ ਦੇ ਨਾਲ ਕਰਿਮਿਨਲ ਦੀ ਤਰ੍ਹਾਂ ਵਰਤਾਓ ਕੀਤਾ ਗਿਆ। ਫਿਰ ਉਨ੍ਹਾਂ ਦੇ ਪਤੀ ਨੇ ਰਾਜਦੂਤ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਸਹਾਇਤਾ ਨਾਲ ਉੱਥੋਂ ਰਿਲੀਜ਼ ਕੀਤਾ ਗਿਆ ਅਤੇ ਨਾਲ ਹੀ ਫਲਾਈਟ ਲੈ ਕੇ ਉਹ ਕਿਸੇ ਤਰ੍ਹਾਂ ਨਵੀਂ ਦਿੱਲੀ ਪਹੁੰਚੇ। ਦੂੱਜੇ ਤਿੰਨਾਂ ਪੱਖਾਂ ਨੇ ਕਮਿਸ਼ਨ ਵਿੱਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੇਵਾ ਵਿੱਚ ਕੋਈ ਕਸਰ ਨਹੀਂ ਵਰਤੀ।

- Advertisement -

ਕਮਿਸ਼ਨ ਨੇ ਆਪਣੇ ਆਦੇਸ਼ਾਂ ਵਿੱਚ ਕਿਹਾ ਕਿ ਲੁਫਥਾਨਸਾ ਏਅਰਲਾਈਨਸ ਸੈਨ ਫਰਾਂਸਿਸਕੋ ਏਅਰਪੋਰਟ ‘ਤੇ ਫਲਾਈਟ ਕੈਂਸਲ ਹੋਣ ਦੇ ਚਲਦਿਆਂ ਸ਼ਿਕਾਇਤਕਰਤਾ ਨੂੰ 10 ਲੱਖ ਰੁਪਏ ਅਦਾ ਕਰੇ। ਬਿਨਾਂ ਸਹਿਮਤੀ ਦੇ ਯਾਤਰਾ ਦਾ ਰੂਟ ਨੂੰ ਬਦਲਣ ਲਈ ਲੁਫਥਾਨਸਾ ਏਅਰਲਾਈਨਸ ਅਤੇ ਬ੍ਰਿਟਿਸ਼ ਏਅਰਵੇਜ਼ ਦੋਵੇਂ ਸ਼ਿਕਾਇਤਕਰਤਾ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ। ਲੁਫਥਾਨਸਾ ਏਅਰਲਾਈਨਸ ਅਤੇ ਬ੍ਰਿਟਿਸ਼ ਏਅਰਵੇਜ਼ ਨੂੰ ਡੈਨਮਾਰਕ ਲਈ ਟਰਾਂਜ਼ਿਟ ਵੀਜ਼ਾ ਦਾ ਪ੍ਰਬੰਧ ਨਾ ਕਰਨ ਲਈ 10 ਲੱਖ ਰੁਪਏ ਮੁਆਵਜ਼ਾ ਦੇਣਾ ਪਵੇਗਾ ।

ਬਿਨਾਂ ਕਿਸੇ ਗਲਤੀ ਦੇ ਸ਼ਿਕਾਇਤਕਰਤਾ ਨੂੰ ਲੋਕਲ ਪੁਲਿਸ ਵੱਲੋਂ ਡਿਟੈਨਸ਼ਨ ਵਿੱਚ ਰੱਖਣ ਦੇ ਚਲਦੇ ਲੁਫਥਾਨਸਾ ਏਅਰਲਾਈਨਸ ਅਤੇ ਬ੍ਰਿਟਿਸ਼ ਏਅਰਵੇਜ਼ ਦੋਵਾਂ ਨੂੰ ਕੁੱਲ 25 ਲੱਖ ਰੁਪਏ ਮੁਆਵਜ਼ਾ ਦੇਣਾ ਹੋਵੇਗਾ। ਦੋਵੇਂ ਏਅਰਲਾਈਨਸ ਨੂੰ ਵਹੀਲ ਚੇਅਰ, ਡਾਇਬਿਟਿਕ ਮੀਲ ਅਤੇ ਹੋਰ ਸਹਾਇਤਾ ਦਾ ਪ੍ਰਬੰਧ ਨਾ ਕਰਨ ਦੇ ਚਲਦੇ ਸ਼ਿਕਾਇਤਕਰਤਾ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣਾ ਹੋਵੇਗਾ ।

ਸ਼ਿਕਾਇਤਕਰਤਾ ਦੀ ਯਾਤਰਾ ਵਿੱਚ 52 ਘੰਟੇ ਦੇਰੀ ਕਰਨ ਦੇ ਚਲਦੇ ਦੋਵਾਂ ਏਅਰਲਾਈਨਸ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣਾ ਹੋਵੇਗਾ । ਸੁਰਿਆ ਟਰੈਵਲਸ ਐਂਡ ਐਸੋਸਿਏਟਸ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ 5 ਲੱਖ ਰੁਪਏ ਮੁਆਵਜ਼ਾ ਸ਼ਿਕਾਇਤਕਰਤਾ ਨੂੰ ਦੇਣਾ ਹੋਵੇਗਾ। ਇਸ ਤੋਂ ਇਲਾਵਾ ਤਿੰਨਾਂ ਪਾਰਟੀਆਂ ਨੂੰ 50 ਹਜ਼ਾਰ ਰੁਪਏ ਦਾ ਖਰਚ ਵੀ ਦੇਣਾ ਹੋਵੇਗਾ।

Share this Article
Leave a comment