Breaking News

ਅਦਾਕਾਰਾ ਸੋਨਮ ਕਪੂਰ ਨਾਲ Uber ਕੈਬ ‘ਚ ਵਾਪਰਿਆ ਭਿਆਨਕ ਹਾਦਸਾ

ਲੰਦਨ: ਅੱਜ ਦੇ ਸਮੇਂ ਵਿੱਚ ਲਗਭਗ ਸਾਰੇ ਦੇਸ਼ਾਂ ਦੇ ਵੱਡੇ ਸ਼ਹਿਰਾਂ ਵਿੱਚ ਕੈਬ ਦੀ ਸਹੂਲਤ ਆਮ ਹੋ ਗਈ ਹੈ। ਹਾਲਾਂਕਿ, ਕਈ ਵਾਰ ਕੈਬ ਨਾਲ ਜੁੜੀਆਂ ਸ਼ਿਕਾਇਤਾਂ ਤੇ ਹਾਦਸੇ ਵੀ ਲੋਕਾਂ ਦੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਸਬੰਧੀ ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਕੈਬ ਵਿੱਚ ਆਪਣੇ ਨਾਲ ਹੋਏ ਭਿਆਨਕ ਅਨੁਭਵ ਨੂੰ ਟਵੀਟਰ ‘ਤੇ ਫੈਨਜ਼ ਨਾਲ ਸ਼ੇਅਰ ਕੀਤਾ।

ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ਹੈਲੋ ਦੋਸਤੋ, ਉਬਰ ਲੰਦਨ ਦੇ ਨਾਲ ਮੇਰਾ ਬਹੁਤ ਹੀ ਭਿਆਨਕ ਅਨੁਭਵ ਰਿਹਾ। ਮੈਂ ਇਸ ਕਾਰਨ ਅੰਦਰ ਤੱਕ ਹਿੱਲ ਗਈ ਹਾਂ। ਇਸ ਦੇ ਨਾਲ ਹੀ ਸੋਨਮ ਨੇ ਆਪਣੇ ਫੈਨਜ਼ ਅਤੇ ਫਾਲੋਅਰਸ ਨੂੰ ਸੁਚੇਤ ਰਹਿਣ ਲਈ ਵੀ ਕਿਹਾ।

ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਸਲਾਹ ਦਿੱਤੀ ਕਿ ਉਹ ਉਬਰ ਦੀ ਥਾਂ ਪਬਲਕਿ ਟਰਾਂਸਪੋਰਟ ਦਾ ਇਸਤੇਮਾਲ ਕਰਨ। ਸੋਨਮ ਨੇ ਆਪਣੇ ਟਵੀਟ ਵਿੱਚ ਲਿਖਿਆ , ਕ੍ਰਿਪਾ ਸੁਚੇਤ ਰਹੋ, ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰੋ ਕਿਉਂਕਿ ਇਹ ਸਭ ਤੋਂ ਸੁਰੱਖਿਅਤ ਹੈ। ਮੈਂ ਉਬਰ ਲੰਦਨ ਵਿੱਚ ਸਫਰ ਕਰਨ ਤੋਂ ਬਾਅਦ ਅੰਦਰ ਤੱਕ ਹਿੱਲ ਗਈ ਹਾਂ।

ਇਸ ਤੋਂ ਬਾਅਦ ਬਲਾਗਰ ਪ੍ਰਿਆ ਮੁਲਜੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਸੋਨਮ ਨੇ ਲਿਖਿਆ, ਉਨ੍ਹਾਂ ਦਾ ਉਬਰ ਡਰਾਈਵਰ ਅਸਥਿਰ ਸੀ। ਸੋਨਮ ਨੇ ਲਿਖਿਆ, ਡਰਾਈਵਰ ਇੰਨਾ ਜ਼ਿਆਦਾ ਅਸਥਿਰ ਸੀ ਕਿ ਉਹ ਵਾਰ – ਵਾਰ ਚੀਖ ਰਿਹਾ ਸੀ ਜਿਸ ਵਜ੍ਹਾ ਕਾਰਨ ਮੈਂ ਬਹੁਤ ਡਰ ਗਈ ਤੇ ਅੰਦਰ ਤੱਕ ਹਿੱਲ ਗਈ।

ਹਾਲਾਂਕਿ , ਇਸ ‘ਤੇ ਉਬਰ ਨੇ ਉਨ੍ਹਾਂ ਤੋਂ ਮੁਆਫੀ ਮੰਗਦੇ ਹੋਏ ਇੱਕ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਉਨ੍ਹਾਂ ਨੂੰ ਮੈਸੇਜ ਵਿੱਚ ਡਰਾਈਵਰ ਨਾਲ ਜੁੜੀ ਹੋਰ ਜਾਣਕਾਰੀ ਦੇਣ ਤਾਂਕਿ ਉਹ ਉਸ ‘ਤੇ ਕੋਈ ਕਾਰਵਾਈ ਕਰ ਸਕਣ।

Check Also

ਗਣਿਤ ਦੇ ਡਰ ਕਾਰਨ ਕਿਤੇ ਤੁਹਾਡਾ ਬੱਚਾ ਤਾਂ ਨਹੀ ਹੋ ਰਿਹਾ ਇਸ ਬੀਮਾਰੀ ਦਾ ਸ਼ਿਕਾਰ

ਨਿਊਜ਼ ਡੈਸਕ: ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਬਿਮਾਰੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਕਾਰਨ …

Leave a Reply

Your email address will not be published.