ਕਾਬਲ ‘ਚ ਨਮਾਜ਼ ਅਦਾ ਕਰਨ ਆਏ ਪਰਿਵਾਰ ‘ਤੇ ਹੋਇਆ ਹਮਲਾ, 5 ਮੌਤਾਂ ਇੱਕ ਜ਼ਖਮੀ

Global Team
1 Min Read

ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੁੱਧਵਾਰ ਨੂੰ ਇਕ ਮਸਜਿਦ ‘ਚ ਹੋਈ ਗੋਲੀਬਾਰੀ ‘ਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਇੱਥੇ ਹੀ ਬੱਸ ਨਹੀਂ ਇੱਕ ਵਿਅਕਤੀ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ।ਇਸ ਦੀ ਜਾਣਕਾਰੀ ਸਥਾਨ ਪੁਲਿਸ ਬੁਲਾਰੇ ਖਾਲਿਦ ਜ਼ਦਰਾਨ ਨੇ ਦਿੱਤੀ ਹੈ।

ਮੀਡੀਆ ਰਿਪੋਰਟਾਂ ਨੇ ਇਸ ਜਾਣਕਾਰੀ ਦੀ ਪੁਸ਼ਟੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਬੁਲ ‘ਚ ਇਕ ਮਸਜਿਦ ਦੇ ਅੰਦਰ ਇਕ ਫੌਜੀ ਨੇ ਨਮਾਜ਼ ਲਈ ਆਏ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ‘ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ।

ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਕਾਬੁਲ ਸ਼ਹਿਰ ਦੇ ਪੂਰਬੀ ਕਿਨਾਰੇ ‘ਤੇ ਜ਼ਿਲਾ 09 ਥਾਣਾ ਖੇਤਰ ਦੇ ਅਧੀਨ ਖਵਾਜਾ ਰਾਵਸ਼ ਦੀ ਇਕ ਮਸਜਿਦ ਦੇ ਅੰਦਰ ਹੋਈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਖੂਨੀ ਘਟਨਾ ਨੂੰ ਕਿਸੇ ਪੁਰਾਣੀ ਰੰਜਿਸ਼ ਕਾਰਨ ਅੰਜਾਮ ਦਿੱਤਾ ਗਿਆ ਹੈ। ਜਾਂਚ ਚੱਲ ਰਹੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

Share this Article
Leave a comment