ਧਰਤੀ ਨਾਲ ਅੱਜ ਟਕਰਾ ਸਕਦੈ ਸੂਰਜ ਤੋਂ ਉੱਠਿਆ ਸ਼ਕਤੀਸ਼ਾਲੀ ਸੌਰ ਤੂਫਾਨ, ਹੋਵੇਗਾ ਵੱਡਾ ਨੁਕਸਾਨ!

TeamGlobalPunjab
1 Min Read

ਨਿਊਜ਼ ਡੈਸਕ : ਸੂਰਜ ਤੋਂ ਉੱਠਿਆ ਸ਼ਕਤੀਸ਼ਾਲੀ ਸੌਰ ਤੂਫਾਨ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਹ ਅੱਜ ਧਰਤੀ ਨਾਲ ਟਕਰਾ ਸਕਦਾ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਦੇ ਕਾਰਨ ਸੈਟੇਲਾਈਟ ਸਿਗਨਲ ‘ਚ ਰੁਕਾਵਟ ਆ ਸਕਦੀ ਹੈ। ਇਸ ਦੇ ਨਾਲ ਹੀ ਜਹਾਜ਼ਾਂ ਦੀ ਉਡਾਣ, ਰੇਡੀਓ ਦੇ ਸਿਗਨਲ ਅਤੇ ਮੌਸਮ ‘ਤੇ ਵੀ ਪ੍ਰਭਾਵ ਪੈ ਸਕਦਾ ਹੈ।

ਇੱਕ ਰਿਪੋਰਟ ਮੁਤਾਬਕ ਤੂਫਾਨ ਦੇ ਧਰਤੀ ਨਾਲ ਟਕਰਾਉਣ ‘ਤੇ ਖੂਬਸੂਰਤ ਰੋਸ਼ਨੀ ਨਿਕਲੇਗੀ। ਇਹ ਰੋਸ਼ਨੀ ਉੱਤਰੀ ਜਾਂ ਦੱਖਣ ਖੇਤਰ ‘ਚ ਰਹਿ ਰਹੇ ਲੋਕ ਰਾਤ ਦੇ ਸਮੇਂ ਵੇਖ ਸਕਣਗੇ। ਤਾਜ਼ਾ ਅਨੁਮਾਨ ਦੇ ਮੁਤਾਬਕ, ਇਸ ਸੌਰ ਤੂਫਾਨ ਦੀ ਵਜ੍ਹਾ ਕਾਰਨ ਇੱਕ ਵੱਡੇ ਹਿੱਸੇ ਵਿੱਚ High Frequency ਰੇਡੀਓ ਸੇਵਾ ਵੀ ਲਗਭਗ ਇੱਕ ਘੰਟੇ ਤੱਕ ਪ੍ਰਭਾਵਿਤ ਰਹਿ ਸਕਦੀ ਹੈ।

ਰਿਪੋਰਟਾਂ ਮੁਤਾਬਕ, 3 ਜੁਲਾਈ ਨੂੰ ਪਹਿਲੀ ਵਾਰ ਇਸ ਸੌਰ ਤੂਫਾਨ ਦਾ ਪਤਾ ਲੱਗਿਆ ਸੀ। ਇਹ ਤੂਫਾਨ ਇੱਕ ਸਕਿੰਟ ਵਿੱਚ 500 ਕਿਲੋਮੀਟਰ ਦੀ ਦੂਰੀ ਤੈਅ ਕਰ ਰਿਹਾ ਹੈ। ਇਸ ਤੂਫਾਨ ਕਾਰਨ ਧਰਤੀ ਦੀ ਉਪਰਲੀ ਸਤ੍ਹਾ ਵਿੱਚ ਮੌਜੂਦ ਸੈਟੇਲਾਈਟਾਂ ‘ਤੇ ਵੀ ਅਸਰ ਪੈਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਇਹ ਤੂਫਾਨ ਸਿੱਧੇ ਤੌਰ ‘ਤੇ ਜੀਪੀਐਸ ਨੈਵੀਗੇਸ਼ਨ, ਮੋਬਾਇਲ ਫੋਨ ਸਿਗਨਲ ਅਤੇ ਸੈਟਲਾਈਟ ਟੀਵੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੇ ਨਾਲ ਹੀ ਇਸ ਨਾਲ ਪਾਵਰ ਗਰਿਡ ‘ਤੇ ਵੀ ਅਸਰ ਪੈ ਸਕਦਾ ਹੈ।

Share this Article
Leave a comment