ਟੋਰਾਂਟੋ: ਭਾਰੀ ਘਾਟੇ ਦਾ ਸਾਹਮਣਾ ਕਰ ਰਹੀ ਕੈਨੇਡਾ ਪੋਸਟ ਇਸ ਸਮੇਂ ਤਿੰਨ ਅਰਬ ਡਾਲਰ ਦੇ ਬੋਝ ਹੇਂਠ ਹੈ। ਕੈਨੇਡਾ ਪੋਸਟ ਨੇ ਐਲਾਨ ਕੀਤਾ ਹੈ ਕਿ ਡਾਕ ਟਿਕਟਾਂ ਦੀ ਕੀਮਤ ਵਿੱਚ 25 ਫੀਸਦੀ ਵਾਧਾ ਕੀਤਾ ਜਾਵੇਗਾ। ਇਹ ਵਾਧੂ ਕੀਮਤ 13 ਜਨਵਰੀ 2025 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਜਿਸ ਨਾਲ ਕ੍ਰਾਊਨ ਕਾਰਪੋਰੇਸ਼ਨ ਨੂੰ ਤਕਰੀਬਨ 80 ਮਿਲੀਅਨ ਡਾਲਰ ਦੀ ਵਾਧੂ ਆਮਦਨ ਦੀ ਉਮੀਦ ਹੈ। ਇਹ ਕਦਮ ਇਸ ਉਦੇਸ਼ ਨਾਲ ਚੁੱਕਿਆ ਗਿਆ ਹੈ ਕਿ ਕੈਨੇਡਾ ਪੋਸਟ ਆਪਣੇ ਵਧ ਰਹੇ ਖਰਚਿਆਂ ਨੂੰ ਪੂਰਾ ਕਰ ਸਕੇ।
ਕ੍ਰਾਊਨ ਕਾਰਪੋਰੇਸ਼ਨ ਨੇ ਦੱਸਿਆ ਕਿ ਪਿਛਲੇ 20 ਸਾਲਾਂ ਵਿਚ ਡਾਕੀਏ ਚਿੱਠੀਆਂ ਦੇ ਅੰਕੜੇ ਵਿੱਚ 60% ਕਮੀ ਆਈ ਹੈ, ਜਦਕਿ ਘਰਾਂ ਦੀ ਗਿਣਤੀ ਵਿੱਚ ਕਈ ਗੁਣਾ ਵਾਧਾ ਹੋਇਆ ਹੈ। 2006 ਵਿੱਚ ਹਰ ਕੈਨੇਡੀਅਨ ਘਰ ਵਿਚ ਸੱਤ ਚਿੱਠੀਆਂ ਹਫ਼ਤੇ ਵਿੱਚ ਆਉਂਦੀਆਂ ਸਨ, ਪਰ ਹੁਣ ਇਹ ਗਿਣਤੀ ਸਿਰਫ ਦੋ ਚਿੱਠੀਆਂ ਤੱਕ ਘਟ ਗਈ ਹੈ। ਇਸ ਨਾਲ ਸੰਬੰਧਤ, ਕੈਨੇਡਾ ਪੋਸਟ ਨੇ 2018 ਤੋਂ 2023 ਦੇ ਦਰਮਿਆਨ 3 ਅਰਬ ਡਾਲਰ ਦਾ ਨੁਕਸਾਨ ਦਰਜ ਕੀਤਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।