ਉੱਡਦੇ ਜਹਾਜ਼ ‘ਚ ਸੱਪ ਨੂੰ ਦੇਖ ਯਾਤਰੀਆਂ ਦੇ ਸੁੱਕੇ ਸਾਹ, ਕਰਵਾਈ ਐਮਰਜੈਂਸੀ ਲੈਂਡਿੰਗ

TeamGlobalPunjab
2 Min Read

ਨਿਊਜ਼ ਡੈਸਕ: ਏਅਰਏਸ਼ੀਆ ਦੀ ਇੱਕ ਉਡਾਣ ਦੇ ਯਾਤਰੀਆਂ ਨੇ ਜਹਾਜ਼ ‘ਚ ਉਸ ਸਮੇਂ ਹਫੜਾ-ਦਫੜੀ ਮਚਾ ਦਿੱਤੀ ਜਦੋਂ ਉਨ੍ਹਾਂ ਨੇ ਉੱਡਦੇ ਜਹਾਜ਼ ‘ਚ ਸੱਪ ਦੇਖ ਲਿਆ। ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਤਵਾਊ, ਸਬਾਹ ਜਾਣ ਵਾਲੀ ਅਡੋਮੈਸਟਿਕ ਏਅਰਏਸ਼ੀਆ ਦੀ ਉਡਾਣ ਨੂੰ ਵੀਰਵਾਰ ਨੂੰ ਉਸ ਸਮੇਂ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਜਦੋਂ ਯਾਤਰੀਆਂ ਨੇ ਓਵਰਹੈੱਡ ਕੰਪਾਰਟਮੈਂਟ ਵਿੱਚ ਇੱਕ ਸੱਪ ਦੇਖਿਆ।

ਲੋਕਾਂ ਨੇ ਤੁਰੰਤ ਇਸ ਘਟਨਾ ਦੀ ਵੀਡੀਓ ਬਣਾ ਲਈ। ਸੱਪ ਨੂੰ ਦੇਖ ਕੇ ਫਲਾਈਟ ਅਟੈਂਡੈਂਟ ਨੇ ਯਾਤਰੀਆਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਅਤੇ ਸ਼ਾਂਤੀ ਬਣਾਈ ਰੱਖਣ ਦਾ ਲਈ ਕਿਹਾ। ਰਿਪੋਰਟ ਮੁਤਾਬਕ ਫਲਾਈਟ ‘ਚ ਜਿਵੇਂ ਹੀ ਸੱਪ ਦਿਖਾਈ ਦਿੱਤਾ, ਤਵਾਊ ਸ਼ਹਿਰ ਜਾ ਰਹੀ ਫਲਾਈਟ ਨੂੰ ਕੁਚਿੰਗ ਸ਼ਹਿਰ ਵੱਲ ਮੋੜ ਦਿੱਤਾ ਗਿਆ, ਜਿੱਥੇ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਏਅਰਏਸ਼ੀਆ ਦੇ ਮੁੱਖ ਸੁਰੱਖਿਆ ਅਧਿਕਾਰੀ ਲਿਓਂਗ ਟਿਏਨ ਲਿੰਗ ਨੇ  ਦੱਸਿਆ ਕਿ ਵੀਰਵਾਰ ਨੂੰ ਕੁਆਲਾਲੰਪੁਰ ਤੋਂ ਤਵਾਉ ਜਾਣ ਵਾਲੀ ਫਲਾਈਟ ਵਿੱਚ ਵਾਪਰੀ ਘਟਨਾ ਬਾਰੇ ਏਅਰਏਸ਼ੀਆ ਨੂੰ ਪਤਾ  ਲੱਗਾ ਹੈ।  ਹੈ। ਇਹ ਇੱਕ ਬਹੁਤ ਹੀ ਦੁਰਲੱਭ ਘਟਨਾ ਹੈ ਜੋ ਸਮੇਂ ਸਮੇਂ ਤੇ ਕਿਸੇ ਵੀ ਜਹਾਜ਼ ਵਿੱਚ ਵਾਪਰ ਸਕਦੀ ਹੈ।ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਇਸ ਕਾਰਨ ਜਹਾਜ਼ ਨੂੰ ਤੁਰੰਤ ਲੈਂਡ ਕਰਵਾਇਆ ਗਿਆ। ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਦੂਜੇ ਜਹਾਜ਼ ਤੋਂ ਤਵਾਊ ਭੇਜਿਆ ਗਿਆ। ਇਹ ਪਤਾ ਨਹੀਂ ਲੱਗਿਆ ਕਿ ਸੱਪ ਬਾਹਰੋਂ ਫਲਾਈਟ ਵਿਚ ਦਾਖ਼ਲ ਹੋਇਆ ਸੀ ਜਾਂ ਯਾਤਰੀ ਦੇ ਬੈਗ ਰਾਹੀਂ ਅੰਦਰ ਆ ਗਿਆ।

Share this Article
Leave a comment