ਕਸ਼ਮੀਰ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫਾ, ਸਰਕਾਰ ਨੇ ਐੱਸ.ਐੱਮ.ਐੱਸ ਤੇ ਇੰਟਰਨੈੱਟ ਸੇਵਾਵਾਂ ਕੀਤੀਆਂ ਬਹਾਲ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ਸਰਕਾਰ ਨੇ ਕਸ਼ਮੀਰ ‘ਚ ਐੱਸ.ਐੱਮ.ਐੱਸ ਤੇ ਇੰਟਰਨੈੱਟ ਸੇਵਾਵਾਂ ਨੂੰ ਮੁੜ ਤੋਂ ਬਹਾਲ ਕਰਕੇ ਨਵੇਂ ਸਾਲ ਮੌਕੇ ਕਸ਼ਮੀਰ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਕਸ਼ਮੀਰ ‘ਚ ਇਹ ਸੇਵਾਵਾਂ 31 ਦਸੰਬਰ ਦੀ ਅੱਧੀ ਰਾਤ ਤੋਂ ਲਾਗੂ ਹੋਣ ਜਾਣਗੀਆਂ। ਕਸ਼ਮੀਰ ਦੇ ਸਾਰੇ ਇਲਾਕਿਆਂ ‘ਚ ਐੱਸਐੱਮਐੱਸ ਦੀ ਸੁਵਿਧਾ ਤੇ ਨਾਲ ਹੀ ਸਕੂਲ, ਕਾਲਜ ਤੇ ਹਸਪਤਾਲਾਂ ‘ਚ ਇੰਟਰਨੈੱਟ ਸੇਵਾਵਾਂ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਪੁਨਰਗਠਨ ਤੋਂ ਬਾਅਦ ਕਸ਼ਮੀਰ ਘਾਟੀ ‘ਚੋਂ ਧਾਰਾ 370 ਨੂੰ ਹਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕਸ਼ਮੀਰ ‘ਚ ਹਾਲਾਤ ਕਾਫੀ ਤਣਾਅਪੂਰਨ ਬਣ ਗਏ ਸਨ। ਇਸ ਸਭ ਦੇ ਚਲਦਿਆਂ ਸਰਕਾਰ ਨੇ 5 ਅਗਸਤ 2018 ਨੂੰ ਲੈਂਡਲਾਈਨ, ਇੰਟਰਨੈੱਟ ਤੇ ਐੱਸਐੱਮਐੱਸ ਸੁਵਿਧਾਵਾਂ ਨੂੰ ਕਸ਼ਮੀਰ ‘ਚ ਬੰਦ ਰੱਖਿਆ ਗਿਆ ਸੀ।

ਸਰਕਾਰ ਦੇ ਬੁਲਾਰੇ ਰੋਹਿਤ ਕਾਂਸਲ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਪੁਨਰਗਠਨ ਤੋਂ ਬਾਅਦ ਰਾਜ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕਸ਼ਮੀਰ ਵਾਸੀਆਂ ਲਈ ਇੰਟਰਨੈੱਟ ਤੇ ਮੋਬਾਇਲ ਸੇਵਾਵਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ। ਕਸ਼ਮੀਰ ਦੇ ਲੋਕਾਂ ਨੇ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ।

ਕਸ਼ਮੀਰ ਪ੍ਰਸ਼ਾਸਨ ਨੇ ਵਿਦਿਆਰਥੀਆਂ, ਠੇਕੇਦਾਰਾਂ, ਸੈਰ-ਸਪਾਟਾ ਆਦਿ ਕਈ ਅਦਾਰਿਆਂ ਲਈ ਲਗਭਗ 900 ਇੰਟਰਨੈੱਟ ਪੁਆਇੰਟ ਸ਼ੁਰੂ ਕੀਤੇ ਹਨ। ਵੱਖ-ਵੱਖ ਜਿਲ੍ਹਿਆ ਦੇ ਸੈਰ-ਸਪਾਟਾ ਸਥਾਨਾਂ, ਹੋਟਲ ਤੇ ਦਫਤਰਾਂ ਇਨ੍ਹਾਂ ਇੰਟਰਨੈੱਟ ਪੁਆਇੰਟਾਂ ਦਾ ਲਗਭਗ 6 ਲੱਖ ਲੋਕ ਲਾਭ ਲੈ ਸਕਣਗੇ।

- Advertisement -

Share this Article
Leave a comment