ਸਭ ਲੋਕਾਂ ਦੇ ਸੋਣ ਦਾ ਤਰੀਕਾ ਇੱਕ ਦੂੱਜੇ ਤੋਂ ਕਾਫ਼ੀ ਵੱਖ ਹੁੰਦਾ ਹੈ ਕੁੱਝ ਲੋਕਾਂ ਨੂੰ ਜਿੱਥੇ ਸੱਜੇ ਪਾਸੇ ਪਾਸਾ ਲੈ ਕੇ ਸੋਣਾ ਪਸੰਦ ਹੁੰਦਾ ਹੈ, ਤਾਂ ਉੱਥੇ ਹੀ ਕੁੱਝ ਲੋਕ ਖੱਬੇ ਪਾਸੇ ਜ਼ਿਆਦਾ ਸੋਂਦੇ ਹਨ। ਪਰ ਕੀ ਤੁਸੀ ਜਾਣਦੇ ਹੋ ਕਿ ਤੁਹਾਡੇ ਸੋਣ ਦੀ ਸਾਈਸ ਤੁਹਾਡੀ ਸਿਹਤ ‘ਤੇ ਕਈ ਤਰ੍ਹਾਂ ਨਾਲ ਅਸਰ ਪਾਉਂਦੀ ਹੈ। ਇਸ ਲਈ ਅਸੀ ਤੁਹਾਨੂੰ ਸੋਣ ਦੀ ਅਜਿਹੀ ਪੋਜਿਸ਼ਨ ਬਾਰੇ ਦੱਸ ਰਹੇ ਹਾਂ, ਜੋ ਸਿਹਤ ਲਈ ਕਾਫਿ ਲਾਹੇਵੰਦ ਸਾਬਤ ਹੁੰਦੀ ਹੈ।
ਆਯੁਰਵੇਦ ‘ਚ ਖੱਬੇ ਪਾਸੇ ਸੋਣ ਦਾ ਸਭ ਤੋਂ ਬੈਸਟ ਤਰੀਕਾ ਦੱਸਿਆ ਗਿਆ ਹੈ। ਖੱਬੇ ਪਾਸੇ ਕਰਵਟ ਲੈ ਕੇ ਸੋਣ ਨਾਲ ਸਿਹਤ ਚੰਗੀ ਬਣੀ ਰਹਿੰਦੀ ਹੈ ਕਿਉਂਕਿ ਇਸ ਪਾਸੇ ਸੋਣ ਨਾਲ ਸਰੀਰ ਦੇ ਅੰਗ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ।
ਦਿਲ ਸਾਡੇ ਖੱਬੇ ਪਾਸੇ ਹੁੰਦਾ ਹੈ ਤੇ ਜਦੋਂ ਤੁਸੀ ਉਸੇ ਪਾਸੇ ਸੋਂਦੇ ਹੋ, ਤਾਂ ਇਸ ਨਾਲ ਦਿਲ ‘ਤੇ ਪ੍ਰੈਸ਼ਰ ਘੱਟ ਪੈਂਦਾ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ।
ਖੱਬੇ ਪਾਸੇ ਸੋਣ ਨਾਲ ਹਾਜ਼ਮਾ ਵੀ ਚੰਗਾ ਹੁੰਦਾ ਹੈ ਅਸਲ ‘ਚ ਖੱਬੇ ਪਾਸੇ ਕਰਵਟ ਲੈ ਕੇ ਸੋਣ ਨਾਲ ਸਰੀਰ ‘ਚ ਮੌਜੂਦ ਫਾਲਤੂ ਪਦਾਰਥ ਛੋਟੀ ਅੰਤੜੀ ਤੋਂ ਵੱਡੀ ਅੰਤੜੀ ਤੱਕ ਪਹੁੰਚ ਜਾਂਦੇ ਹਨ ਤੇ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਵਿਅਕਤੀ ਨੂੰ ਪੇਟ ਸਬੰਧੀ ਸਮੱਸਿਆਵਾਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
ਖੱਬੇ ਪਾਸੇ ਸੌਣਾ ਘਰਾੜਿਆਂ ਨੂੰ ਰੋਕਦਾ ਹੈ ਤੇ ਇਸ ਨਾਲ ਗਰਭਵਤੀ ਔਰਤਾਂ ਦੇ ਸਰੀਰ ‘ਚ ਬਿਹਤਰ ਖੂਨ ਸੰਚਾਰ ਹੁੰਦਾ ਹੈ, ਭਰੂਣ ਤੇ ਕਿਡਨੀ ‘ਚ ਖੂਨ ਦਾ ਸਹੀ ਸੰਚਾਰ ਹੁੰਦਾ ਹੈ। ਇਸ ਨਾਲ ਪਿੱਠ ਅਤੇ ਗਰਦਨ ਵਿੱਚ ਦਰਦ ਤੋਂ ਵੀ ਰਾਹਤ ਦਿੰਦਾ ਹੈ ਜੇਕਰ ਤੁਹਾਡੀ ਪਿੱਠ ‘ਚ ਦਰਦ ਹੈ ਤਾਂ ਖੱਬੇ ਪਾਸੇ ਲੇਟਣ ਨਾਲ ਆਰਾਮ ਮਿਲੇਗਾ ।
ਇਸ ਪੋਜ਼ਿਸ਼ਨ ‘ਚ ਸੌਣ ਨਾਲ ਕਿਡਨੀ ਵੀ ਬਿਹਤਰ ਕੰਮ ਕਰਦੀ ਹੈ ਤੇ ਨਾਲ ਹੀ ਚਿੜਚਿੜਾਪਨ ਅਤੇ ਨਰਾਜ਼ਗੀ ਨੂੰ ਵੀ ਦੂਰ ਕਰਦਾ ਹੈ। ਹਰ ਕਿਸੇ ਨੂੰ ਸੌਣ ਦੀ ਵੱਖ ਆਦਤ ਹੁੰਦੀ ਹੈ ਅਤੇ ਇਸਨੂੰ ਬਦਲਨਾ ਉਨ੍ਹਾਂ ਦੇ ਲਈ ਮੁਸ਼ਕਲ ਹੋ ਸਕਦਾ ਹੈ। ਪਰ ਹੁਣ ਜਦੋਂ ਅਸੀ ਖੱਬੇ ਪਾਸੇ ਸੌਣ ਦੇ ਇਨ੍ਹੇ ਸਾਰੇ ਫਾਇਦਿਆਂ ਬਾਰੇ ਜਾਣ ਗਏ ਹਾਂ, ਤਾਂ ਸਾਨੂੰ ਇਸਨੂੰ ਆਜ਼ਮਾਉਣਾ ਚਾਹੀਦਾ ਹੈ।