ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਦੀ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਵੱਡੀ ਕਾਰਵਾਈ, 70 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

TeamGlobalPunjab
2 Min Read

ਨਵੀ ਦਿੱਲੀ : ਕੋਲਕਾਤਾ ਨਾਇਟ ਰਾਈਡਰਜ਼ ਦੇ ਪ੍ਰਸ਼ੰਸ਼ਕਾਂ ਲਈ ਬੁਰੀ ਖਬਰ ਸਾਹਮਣੇ ਆਈ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਰੋਜ ਵੈਲੀ ਪੋਂਜੀ ਘੋਟਾਲੇ ਨਾਲ ਜੁੜੀ ਜਾਂਚ ਦੇ ਸਿਲਸਿਲੇ ‘ਚ ਕੋਲਕਾਤਾ ਨਾਈਟ ਰਾਈਡਰਜ਼ ਤੇ ਮਲਟੀਪਲ ਰਿਸਾਰਟਸ ਪ੍ਰਾਈਵੇਟ ਲਿਮਿਟਡ, ਸੇਂਟ ਜ਼ੇਵੀਅਰਜ਼ ਕਾਲਜ ਤੇ ਹੋਰਨਾਂ ਦੀ 70 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਜਿਸ ਨਾਲ ਬਾਲੀਵੁੱਡ ਕਿੰਗ ਸ਼ਾਹਰੁਖ ਖਾਨ, ਉਨ੍ਹਾਂ ਦੀ ਪਤਨੀ ਗੌਰੀ ਖ਼ਾਨ, ਅਦਾਕਾਰ ਜੂਹੀ ਚਾਵਲਾ ਤੇ ਉਨ੍ਹਾਂ ਦੇ ਪਤੀ ਜੈ ਮਹਿਤਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
ਦੱਸ ਦਈਏ ਕਿ ਕੋਲਕਾਤਾ ਨਾਇਟ ਰਾਈਡਰਜ਼ (KKR) ਇੱਕ ਕ੍ਰਿਕਟ ਟੀਮ ਹੈ, ਜੋ ਕਿ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੋਲਕਾਤਾ ਸ਼ਹਿਰ ਲਈ ਖੇਡਦੀ ਹੈ। ਇਸ ਫ਼ਰੈਂਚੈਜੀ ਦੀ ਮਲਕੀਅਤ ਬਾਲੀਵੁੱਡ ਅਦਾਕਾਰ ਸ਼ਾਹ ਰੁਖ ਖ਼ਾਨ, ਅਦਾਕਾਰਾ ਜੂਹੀ ਚਾਵਲਾ ਤੇ ਉਨ੍ਹਾਂ ਦੇ ਪਤੀ ਜੈ ਮਹਿਤਾ ਕੋਲ ਹੈ।

- Advertisement -

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਨ੍ਹਾਂ 3 ਕੰਪਨੀਆਂ ਦੇ ਬੈਂਕ ਖਾਤਿਆਂ ਨੂੰ ਵੀ ਜ਼ਬਤ ਕੀਤਾ ਗਿਆ ਹੈ। ਜਿਨ੍ਹਾਂ ਦੀ ਕੁਲ ਰਕਮ 16.20 ਕਰੋੜ ਹੈ। ਈਡੀ ਨੇ ਬੈਂਕ ਖਾਤਿਆਂ ਤੋਂ ਇਲਾਵਾ ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਰਾਮਨਗਰ ਤੇ ਮਹਿਸ਼ਦਲ ਵਿਖੇ 24 ਏਕੜ ਜ਼ਮੀਨ, ਕੋਲਕਾਤਾ ਦੇ ਜਿਓਤੀ ਬਾਸੂ ਨਗਰ ਵਿੱਚ ਇੱਕ ਏਕੜ ਜ਼ਮੀਨ, ਮੁੰਬਈ ਦੇ ਦਿਲਕਪ ਚੈਂਬਰ ’ਚ ਇੱਕ ਫ਼ਲੈਟ ਤੇ ਰੋਜ਼ ਵੈਲੀ ਸਮੂਹ ਦਾ ਇੱਕ ਹੋਟਲ ਜ਼ਬਤ ਕੀਤਾ ਹੈ।


ਕੋਲਕਾਤਾ ਨਾਈਟ ਰਾਈਡਰਜ਼ ਦੇ ਇੱਕ ਸੂਤਰ ਨੇ ਦੱਸਿਆ ਕਿ ਇਸ ਦਾ ਸ਼ਾਹਰੁਖ਼ ਖ਼ਾਨ ਤੇ ਉਨ੍ਹਾਂ ਦੀ ਪਤਨੀ ਗੌਰੀ ਖ਼ਾਨ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।
ਰੋਜ਼ ਵੈਲੀ ਚਿਟ–ਫ਼ੰਡ ਘੁਟਾਲੇ ’ਚ ਰੋਜ਼ ਵੈਲੀ ਗਰੁੱਪ ਨੇ ਲੋਕਾਂ ਨੂੰ ਦੋ ਵੱਖੋ–ਵੱਖਰੀਆਂ ਸਕੀਮਾਂ ਦਾ ਲਾਲਚ ਦੇ ਕਿ ਆਮ ਲੋਕਾਂ ਦਾ ਪੈਸਾ ਹੜੱਪ ਲਿਆ ਸੀ। ਇਸ ਰਾਹੀਂ ਕੰਪਨੀ ਨੇ ਲੋਕਾਂ ਤੋਂ 117,520 ਕਰੋੜ ਰੁਪਏ ਲਏ ਸਨ, ਜਿਸ ਵਿੱਚੋਂ 10,850 ਕਰੋੜ ਰੁਪਏ ਕੰਪਨੀ ਵੱਲੋਂ ਵਾਪਸ ਕਰ ਦਿੱਤੇ ਗਏ ਸਨ ਪਰ ਹਾਲੇ ਵੀ 6,670 ਕਰੋੜ ਰੁਪਏ ਬਾਕੀ ਰਹਿੰਦੇ ਹਨ।

Share this Article
Leave a comment