ਨਿਊਜ਼ ਡੈਸਕ: ਅਮਰੀਕਾ ‘ਚ ਚੋਣ ਪ੍ਰਚਾਰ ਦੌਰਾਨ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਦੋਵਾਂ ਨੇ ਵੀਰਵਾਰ ਨੂੰ ਵਿਸਕਾਨਸਿਨ ‘ਚ ਰੈਲੀਆਂ ਕੀਤੀਆਂ। ਹਾਲਾਂਕਿ, ਡੋਨਾਲਡ ਟਰੰਪ ਆਪਣੀ ਰੈਲੀ ਤੋਂ ਵਧੇਰੇ ਸੁਰਖੀਆਂ ਹਾਸਿਲ ਕਰਨ ਵਿੱਚ ਕਾਮਯਾਬ ਰਹੇ। ਦਰਅਸਲ, ਟਰੰਪ ਇਕ ਸਫਾਈ ਕਰਮਚਾਰੀ ਦੇ ਕੱਪੜੇ ਪਾ ਕੇ ਰੈਲੀ ਵਾਲੀ ਥਾਂ ‘ਤੇ ਪਹੁੰਚੇ ਅਤੇ ਇੰਨਾ ਹੀ ਨਹੀਂ ਉਹ ਕੂੜੇ ਦੇ ਟਰੱਕ ‘ਚ ਸਵਾਰ ਹੋ ਕੇ ਰੈਲੀ ‘ਚ ਗਏ।
ਦਰਅਸਲ, ਹਾਲ ਹੀ ਵਿੱਚ ਆਪਣੇ ਇੱਕ ਬਿਆਨ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਸਮਰਥਕਾਂ ਨੂੰ ‘ਰੱਦੀ’ ਕਿਹਾ ਸੀ। ਬਾਇਡਨ ਦੇ ਬਿਆਨ ਦੇ ਜਵਾਬ ਵਿੱਚ, ਟਰੰਪ ਇੱਕ ਸਫਾਈ ਕਰਮਚਾਰੀ ਦੇ ਰੂਪ ਵਿੱਚ ਵਿਸਕਾਨਸਿਨ ਵਿੱਚ ਰੈਲੀ ਵਿੱਚ ਪਹੁੰਚੇ। ਇਸ ਦੌਰਾਨ ਆਪਣੇ ਸੰਬੋਧਨ ‘ਚ ਟਰੰਪ ਨੇ ਕਿਹਾ ਕਿ ‘ਕਮਲਾ ਹੈਰਿਸ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹਨ। ਜੋ ਬਾਇਡਨ ਅਤੇ ਕਮਲਾ ਹੈਰਿਸ ਨੂੰ ਮੇਰਾ ਜਵਾਬ ਬਹੁਤ ਸਰਲ ਹੈ। ਜੇਕਰ ਤੁਸੀਂ ਅਮਰੀਕੀ ਨਾਗਰਿਕਾਂ ਨੂੰ ਪਿਆਰ ਨਹੀਂ ਕਰਦੇ ਤਾਂ ਤੁਸੀਂ ਅਮਰੀਕਾ ਦੀ ਅਗਵਾਈ ਨਹੀਂ ਕਰ ਸਕਦੇ। ਇਹ ਸੱਚ ਹੈ। ਜੇਕਰ ਤੁਸੀਂ ਅਮਰੀਕੀ ਲੋਕਾਂ ਨੂੰ ਨਫ਼ਰਤ ਕਰਦੇ ਹੋ ਤਾਂ ਤੁਸੀਂ ਰਾਸ਼ਟਰਪਤੀ ਨਹੀਂ ਬਣ ਸਕਦੇ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਕੂੜੇ ਦਾ ਟਰੱਕ ਜੋਅ ਬਾਇਡਨ ਦੇ ਸਨਮਾਨ ਵਿੱਚ ਹੈ। ਬਾਇਡਨ ਦਾ ਬਿਆਨ ਬਹੁਤ ਹੀ ਅਪਮਾਨਜਨਕ ਹੈ।
ਕਮਲਾ ਹੈਰਿਸ ਨੇਜੋਅ ਬਾਇਡਨ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ। ਹੈਰਿਸ ਨੇ ਕਿਹਾ ਕਿ ਉਹ ਕਿਸੇ ਦੇ ਵੋਟ ਦੇ ਆਧਾਰ ‘ਤੇ ਆਲੋਚਨਾ ਕਰਨ ਨਾਲ ਪੂਰੀ ਤਰ੍ਹਾਂ ਅਸਹਿਮਤ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸੰਯੁਕਤ ਰਾਜ ਦਾ ਰਾਸ਼ਟਰਪਤੀ ਚੁਣੀ ਜਾਂਦੀ ਹਨ , ਉਹ ਸਾਰੇ ਅਮਰੀਕੀਆਂ ਦੀ ਨੁਮਾਇੰਦਗੀ ਕਰਨਗੇ, ਜਿਨ੍ਹਾਂ ਵਿੱਚ ਉਹ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਦਿੱਤਾ, ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਪੂਰਾ ਕਰਨਗੇ।’
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।