ਨਿਊਜ਼ ਡੈਸਕ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੰਗਲਵਾਰ ਨੂੰ 21 ਦਿਨਾਂ ਦੀ ਛੁੱਟੀ ਮਿਲ ਗਈ ਹੈ, ਜਿਸ ਤੋਂ ਬਾਅਦ ਉਸ ਨੇ ਬਾਗਪਤ ਦੇ ਬਰਨਾਵਾ ਡੇਰੇ ਦੇ ਆਸ਼ਰਮ ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਸਤਸੰਗੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਨੂੰ ਮਿਲਣ ਲਈ ਉੱਥੇ ਨਾਂ ਆਉਣ ਅਤੇ ਆਪਣੇ ਘਰਾਂ ਵਿੱਚ ਹੀ ਰਹਿਣ।
ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਫਰਲੋ ‘ਤੇ ਬਾਹਰ ਆ ਗਿਆ ਹੈ। ਉਸ ਨੇ ਆਪਣੇ ਪੈਰੋਕਾਰਾਂ ਨੂੰ ਸੰਬੋਧਿਤ ਕੀਤਾ, “ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ। ਆਪ ਜੀ ਦੇ ਦਰਸ਼ਨਾਂ ਲਈ ਫਿਰ ਹਾਜ਼ਰ ਹੋਏ। ਪ੍ਰਮਾਤਮਾ ਆਪ ਸਭ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ। ਤੁਹਾਨੂੰ ਆਪਣੇ-ਆਪਣੇ ਘਰਾਂ ਵਿੱਚ ਰਹਿਣਾ ਪਵੇਗਾ। ਇੱਥੇ ਕਿਸੇ ਨੇ ਨਹੀਂ ਆਉਣਾ ਹੈ। ਜਿਵੇਂ ਸੇਵਾਦਾਰ ਭਾਈ ਤੁਹਾਨੂੰ ਦੱਸ ਦੇਣਗੇ। ਤੁਹਾਨੂੰ ਇਸੇ ਤਰ੍ਹਾਂ ਸੇਵਾ ਕਰਨੀ ਪਵੇਗੀ।” ਰਾਮ ਰਹੀਮ ਇਸ ਆਸ਼ਰਮ ‘ਚ 21 ਦਿਨ ਰਹਿਣਗੇ।
बागपत: सुनारिया जेल से रिहा होने के बाद गुरमीत राम रहीम ने एक वीडियो संदेश जारी किया। गुलाबी छाता लेकर उन्होंने अपने अनुयायियों को संबोधित किया। राम रहीम बागपत के बरनावा डेरा आश्रम में 21 दिन रहेंगे। pic.twitter.com/aJbHODEH3K
— IANS Hindi (@IANSKhabar) August 13, 2024
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।