BLACKOUT ਹੁਣ ਕੋਈ ਅਭਿਆਸ ਨਹੀਂ, ਹਰ ਸਾਇਰਨ ਦਾ ਅਰਥ ਅਸਲੀ ਖ਼ਤਰਾ! ਵਰਤੋਂ ਇਹ ਸਾਵਧਾਨੀਆਂ

Global Team
2 Min Read

ਮੋਹਾਲੀ ਅਤੇ ਚੰਡੀਗੜ੍ਹ ਵਿੱਚ ਬਾਜ਼ਾਰਾਂ ਅਤੇ ਮਾਲਾਂ ਨੂੰ ਸ਼ਾਮ ਸੱਤ ਵਜੇ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਰੈਸਟੋਰੈਂਟਾਂ ਸਮੇਤ ਸਾਰੀਆਂ ਦੁਕਾਨਾਂ ਨੂੰ ਸੱਤ ਵਜੇ ਤੋਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਕੁਝ ਸਮੇਂ ਬਾਅਦ ਜੰਮੂ, ਪੰਜਾਬ, ਗੁਜਰਾਤ ਅਤੇ ਰਾਜਸਥਾਨ ਵਿੱਚ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿੱਚ ਬਲੈਕਆਊਟ ਹੋ ਜਾਵੇਗਾ। ਇਹ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਸਾਰੇ ਰਾਜਾਂ ਵਿੱਚ, ਸਥਾਨਕ ਪ੍ਰਸ਼ਾਸਨ ਨੇ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਆਉਣ ਦੀ ਅਪੀਲ ਕੀਤੀ ਹੈ।

ਹੁਣ ਤੋਂ BLACKOUT ਕੋਈ ਵੀ ਮੌਕਾ ਅਭਿਆਸ (ਡ੍ਰਿੱਲ) ਨਹੀਂ ਹੋਵੇਗਾ। ਜਦੋਂ ਵੀ ਸਾਇਰਨ ਵੱਜੇਗਾ, ਇਹ ਸੱਚਮੁੱਚ ਦੇ ਖ਼ਤਰੇ ਦੀ ਚੇਤਾਵਨੀ ਹੋਵੇਗੀ। ਹਰ ਨਾਗਰਿਕ ਲਈ ਹੇਠ ਲਿਖੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।

  • BLACKOUT ਦੌਰਾਨ ਕੀ ਕਰਨਾ ਚਾਹੀਦਾ ਹੈ?

    ਸਾਰੀ ਲਾਈਟਾਂ ਤੁਰੰਤ ਬੰਦ ਕਰੋ

  • ਮੁੱਖ ਬੱਤੀਆਂ, ਇਨਵਰਟਰ ਦੀਆਂ ਲਾਈਟਾਂ ਅਤੇ ਹਰ ਉਹ ਰੋਸ਼ਨੀ ਜੋ ਬਾਹਰੋਂ ਵੇਖੀ ਜਾ ਸਕੇ।
  • ਰੋਜ਼ਾਨਾ ਸ਼ਾਮ 7:30 ਵਜੇ ਇਨਵਰਟਰ ਦੀ ਲਾਈਟ ਬੰਦ ਕਰਨੀ ਲਾਜ਼ਮੀ
  • ਸਾਵਧਾਨੀ ਵਜੋਂ ਇਹ ਰੋਜ਼ ਅਮਲ ਵਿੱਚ ਲਿਆਉਣਾ ਜਰੂਰੀ ਹੈ।
  • ਪੜਦੇ ਪੂਰੀ ਤਰ੍ਹਾਂ ਲਗਾਓ
  • ਇਹ ਯਕੀਨੀ ਬਣਾਓ ਕਿ ਰੋਸ਼ਨੀ ਬਿਲਕੁਲ ਵੀ ਬਾਹਰ ਨਾ ਆ ਸਕੇ।
  • ਜਰੂਰੀ ਉਪਕਰਣ ਹਮੇਸ਼ਾ ਚਾਰਜ ਰੱਖੋ
  • ਮੋਬਾਈਲ, ਪਾਵਰ ਬੈਂਕ, ਟਾਰਚ, ਰੇਡੀਓ ਆਦਿ ਹਮੇਸ਼ਾ ਤਿਆਰ ਹੋਣ।
  • ਗੁਆਂਢੀਆਂ ਅਤੇ ਬੱਚਿਆਂ ਨੂੰ ਸੂਚਿਤ ਕਰੋ
  • ਜਿਨ੍ਹਾਂ ਨੂੰ ਜਾਣਕਾਰੀ ਨਹੀਂ, ਉਨ੍ਹਾਂ ਨੂੰ ਸਮਝਾਓ ਅਤੇ ਇਹ ਹਦਾਇਤਾਂ  ਲਾਗੂ ਕਰਵਾਓ।
  • ਐਮਰਜੈਂਸੀ ਸਮਾਨ ਤਿਆਰ ਰੱਖੋ
  • ਪਾਣੀ, ਟਾਰਚ, ਦਸਤਾਵੇਜ਼, ਜੁੱਤੀਆਂ ਆਦਿ ਇੱਕ ਥਾਂ ਇਕੱਠੇ ਰੱਖੋ।
  • ਕਾਰ ਵਿੱਚ ਹੋਣ ਦੀ ਸਥਿਤੀ ‘ਚ
  • ਹੈੱਡਲਾਈਟ ਬੰਦ ਕਰੋ, ਕਾਰ ਰੋਕੋ ਅਤੇ ਥਾਂ ਤੇ ਰਹੋ।
  • ਡਰੋਨ ਜਾਂ ਅਣਪਛਾਤੀ ਉੱਡਦੀ ਚੀਜ਼ ਨੂੰ ਤੁਰੰਤ ਰਿਪੋਰਟ ਕਰੋ
  • ਤੁਰੰਤ ਕੰਟਰੋਲ ਰੂਮ ਜਾਂ ਅਧਿਕਾਰੀਆਂ ਨੂੰ ਜਾਣਕਾਰੀ ਦਿਓ।

BLACKOUT ਦੌਰਾਨ ਕੀ ਨਹੀਂ ਕਰਨਾ ਚਾਹੀਦਾ?

  • ਕੋਈ ਵੀ ਰੋਸ਼ਨੀ ਨਾ ਚਾਲੂ ਕਰੋ
  • ਸਕਰੀਨ ਦੀ ਚਮਕ ਵੀ ਢੱਕ ਦਿਓ।
  • ਸਾਇਰਨ ਬਾਅਦ ਗੱਡੀ ਜਾਂ ਪੈਦਲ ਚਲਣ ਤੋਂ ਗੁਰੇਜ਼ ਕਰੋ
  • ਜਿੱਥੇ ਹੋ, ਉਥੇ ਹੀ ਰਹੋ।
  • ਝਰੋਖੇ ਜਾਂ ਦਰਵਾਜ਼ੇ ਨਾ ਖੋਲ੍ਹੋ
  • ਬਾਹਰ ਕੋਈ ਵੀ ਰੋਸ਼ਨੀ ਨਾ ਨਿਕਲੇ।
  • ਸਾਇਰਨ ਨੂੰ ਮੌਕਾ ਅਭਿਆਸ ਨਾ ਸਮਝੋ
  • ਹਰ ਵਾਰੀ ਇਹ ਅਸਲ ਖ਼ਤਰਾ ਹੈ।
  • ਅਫਵਾਹਾਂ ਨਾ ਫੈਲਾਓ ਅਤੇ ਨਾ ਵਿਸ਼ਵਾਸ ਕਰੋ
  • ਕੇਵਲ ਸਰਕਾਰੀ ਹਦਾਇਤਾਂ ‘ਤੇ ਹੀ ਭਰੋਸਾ ਕਰੋ।
Share This Article
Leave a Comment