ਗਾਇਕਾ ਸ਼ਿਪਰਾ ਗੋਇਲ ਨੇ ਹਸਪਤਾਲ ਪਹੁੰਚ ਕੇ ਅਲਫ਼ਾਜ਼ ਨਾਲ ਕੀਤੀ ਮੁਲਾਕਾਤ

Rajneet Kaur
1 Min Read

ਨਿਊਜ਼ ਡੈਸਕ: ਪੰਜਾਬੀ ਗਾਇਕ ਅਲਫਾਜ਼ ਦੀ ਤਬੀਅਤ ਵਿਚ ਸੁਧਾਰਹੋ ਰਿਹਾ ਹੈ। ਉਹ ਗੱਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਗਾਇਕਾ ਸ਼ਿਪਰਾ ਗੋਇਲ ਕਲਾਕਾਰ ਅਲਫ਼ਾਜ਼ ਨੂੰ ਮਿਲਣ ਲਈ ਹਸਪਤਾਲ ਪਹੁੰਚੀ।

ਗਾਇਕਾ ਸ਼ਿਪਰਾ ਗੋਇਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰਦੇ ਹੋੋਏ ਲਿਖਿਆ, ਜਲਦੀ ਠੀਕ ਹੋ ਜਾਓ ਸ਼ੇਰ। ਉਹ ਕੁਝ ਗੰਭੀਰ ਸੱਟਾਂ ਨਾਲ ਠੀਕ ਹੋ ਰਿਹਾ ਹੈ। ਪਰ ਉਹ ਜਲਦੀ ਹੀ ਵਾਪਸ ਆ ਜਾਵੇਗਾ। ਅਲਫਾਜ਼ ਨੂੰ ਬਚਾਉਣ ਲਈ ਵਾਹਿਗੁਰੂ ਦਾ ਧੰਨਵਾਦ ।

ਅਦਾਕਾਰ ਅਤੇ ਗਾਇਕ ਐਮੀ ਵਿਰਕ ਵੱਲੋਂ ਵੀ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਅਲਫ਼ਾਜ਼ ਦੀ ਤਸਵੀਰ ਸ਼ੇਅਰ ਕਰ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਹੈ।

- Advertisement -

 

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment