ਬਰਫੀਲੇ ਤੂਫਾਨ ਦੀ ਲਪੇਟ ’ਚ ਆਉਣ ਕਾਰਨ ਬਟਾਲਾ ਦਾ ਜਵਾਨ ਸ਼ਹੀਦ, ਮ੍ਰਿਤਕ ਦੇਹ ਜਲਦ ਪੁੱਜੇਗੀ ਜੱਦੀ ਪਿੰਡ

TeamGlobalPunjab
1 Min Read

ਬਟਾਲਾ: ਅਰੁਣਾਚਲ ਪ੍ਰਦੇਸ਼ ਦੀ ਭਾਰਤ-ਚੀਨ ਸਰਹੱਦ ਦੀ ਸੁਰੱਖਿਆ ‘ਚ ਤਾਇਨਾਤ 7 ਜਵਾਨ ਬੀਤੇ ਦਿਨੀਂ ਬਰਫੀਲੇ ਤੂਫਾਨ ਦੀ ਲਪੇਟ ’ਚ ਆ ਗਏ ਸਨ। ਇਨ੍ਹਾਂ ਸ਼ਹੀਦ ਹੋਇਆ ਜਵਾਨਾਂ ‘ਚ ਫੌਜ ਦੀ 62 ਮੀਡੀਅਮ ਫੀਲਡ ਰੈਜੀਮੈਂਟ ਦਾ ਬਹਾਦਰ ਜਵਾਨ ਗੁਰਭੇਜ ਸਿੰਘ ਵੀ ਸ਼ਾਮਲ ਸੀ। ਸ਼ਹੀਦ ਜਵਾਨ ਗੁਰਭੇਜ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਸਾਣੀਆਂ ਬਟਾਲਾ ਦਾ ਰਹਿਣ ਵਾਲਾ ਹੈ।

ਜਾਣਕਾਰੀ ਮੁਤਾਬਕ, ਸ਼ਹੀਦ ਗੁਰਭੇਜ ਸਿੰਘ ਕਰੀਬ 3 ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ। 6 ਫ਼ਰਵਰੀ ਨੂੰ ਗਸ਼ਤ ਦੌਰਾਨ ਆਏ ਬਰਫ਼ੀਲੇ ਤੂਫ਼ਾਨ ਦੀ ਲਪੇਟ ਵਿੱਚ 7 ਜਵਾਨ ਆ ਗਏ ਸਨ ਅਤੇ ਲਾਪਤਾ ਸਨ ਤੇ 9 ਫ਼ਰਵਰੀ ਨੂੰ ਇਹ ਜਵਾਨ ਬਰਫ਼ ਦੇ ਹੇਠ ਦੱਬੇ ਹੋਏ ਮਿਲੇ।

22 ਸਾਲਾ ਸ਼ਹੀਦ ਜਵਾਨ ਗੁਰਭੇਜ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਗੁਰਭੇਜ ਸਿੰਘ ਦਾ ਹਾਲੇ ਵਿਆਹ ਨਹੀਂ ਹੋਇਆ ਸੀ ਅਤੇ ਉਸ ਦੀ ਇਕ ਭੈਣ ਹੈ। ਦੱਸ ਦਈਏ ਕਿ ਸ਼ਹੀਦ ਗੁਰਭੇਜ ਦਾ ਪਿਤਾ ਵੀ ਫੌਜੀ ਹਨ ਅਤੇ ਪਰਿਵਾਰ ਪਿਛੋਕੜ ਵੀ ਫੌਜ ਦੀ ਸੇਵਾ ਕਰਨ ਵਾਲਿਆਂ ਦਾ ਹੀ ਹੈ। ਸ਼ਹੀਦੀ ਪਾਉਣ ਵਾਲੇ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਜਲਦ ਹੀ ਪਿੰਡ ਮਸਾਣੀਆਂ ਪੁੱਜੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment