ਔਰਿਆ ਸੜਕ ਹਾਦਸੇ ਵਿੱਚ 24 ਮਜ਼ਦੂਰਾਂ ਦੀ ਮੌਤ, ਗਰਮਾਈ ਸਿਆਸਤ,

TeamGlobalPunjab
2 Min Read

ਨਵੀਂ ਦਿੱਲੀ  : ਰੇਲ ਪਟੜੀ ਤੇ ਵਾਪਰੇ ਹਾਦਸੇ ਤੋਂ ਬਾਅਦ ਲੌਕ ਡਾਉਣ ਦਰਮਿਆਨ ਅਜ ਮਜ਼ਦੂਰਾਂ ਨਾਲ ਇਕ ਹੋਰ ਵੱਡਾ ਸੜਕ ਹਾਦਸਾ ਵਾਪਰਿਆ ਹੈ । ਇਹ ਹਾਦਸਾ ਇੰਨਾ ਭਿਆਨਕ ਸੀ ਕਿ 24 ਮਜਦੂਰ ਇਸ ਦੁਰਘਟਨਾ ਵਿੱਚ ਦਮ ਤੋੜ ਗਏ। ਉਥੇ ਹੀ ਹੁਣ ਸਿਆਸਤਦਾਨਾਂ ਵਲੋਂ ਵੀ ਇਸ ਘਟਨਾ ਸਬੰਧੀ ਪ੍ਰਤੀਕਿਰਿਆਵਾਂ ਦਿਤੀਆਂ ਜਾ ਰਹੀਆਂ ਹਨ । ਜੇਕਰ ਗਲ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਕਰੀਏ ਤਾਂ ਉਨ੍ਹਾਂ ਆਪਣੇ ਟਵੀਟਰ ਹੈਂਡਲ ਰਾਹੀਂ ਮਜ਼ਦੂਰਾਂ ਨਾਲ ਦੁੱਖ ਵੰਡਾਇਆ  ਹੈ।

ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਕਿ ਉਤਰ ਪ੍ਰਦੇਸ਼ ਦੇ ਔਰਿਆ ਵਿੱਚ 24 ਮਜ਼ਦੂਰਾਂ ਦੀ ਹੋੋਈ ਮੌਤ ਦੀ ਖਬਰ ਤੋਂ ਦੁਖੀ ਹਾਂ। ਮ੍ਰਿਤਕ ਮਜਦੂਰਾਂ ਦੇੇ ਪਰਿਵਾਰਾਂ ਨਾਲ ਸੰਵੇਦਨਾ ਸਾਂਝੀ  ਕਰਦਿਆਂ ਜਖਮੀਆਂ ਦੇ ਜਲਦ ਠੀਕ ਹੋੋੋਣ  ਲਈ ਕਾਮਨਾ ਕਰਦਾ ਹਾਂ ।”

ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਇਸ ਟਵੀਟ ਤੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਲਿਖਿਆ ਕਿ  ਕੋਈ ਭੁੱਖ ਨਾਲ ਮਰ ਰਿਹਾ ਹੈ ਕੋਈ ਰੇਲ ਦੀ ਪਟਰੀ ਤੇ ਮਰ ਰਿਹਾ ਹੈ  ਤੇ ਕੋਈ ਸੜਕ ਤੇ ਮਰ ਰਿਹਾ ਹੈ ਪਰ ਹਰ ਵਾਰ ਮਜਦੂਰ ਹੀ ਮਰ ਰਿਹਾ ਹੈ ਸਰਕਾਰ ਕਦੇ ਨਹੀਂ ਮਰਦੀ ਕਿਉਂਕਿ ਸਰਕਾਰ ਦਾ ਜਮੀਰ ਮਰ ਗਿਆ ਹੈ ।

https://twitter.com/manmohansingh__/status/1261510995912151042

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ ਤੇ ਟਵੀਟ ਕਰਦਿਆਂ ਲਿਖਿਆ ਕਿ ਉਹ ਔਰਿਆ ਵਿੱਚ ਕੀਮਤੀ ਜਾਨਾਂ ਚਲੇ ਜਾਣ ਤੇ ਦੁਖੀ ਹਨ।

ਹੁਣ ਜੇਕਰ ਗਲ ਯੋਗੀ ਅਦਿੱਤਿਆ ਨਾਥ ਦੀ ਕਰੀਏ ਤਾਂ ਉਨ੍ਹਾਂ ਟਵੀਟਰ ਰਾਹੀਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਘਟਨਾ ਦੀ ਕਰਵਾਉਣ ਦੀ ਜਾਣਕਾਰੀ ਦਿੱਤੀ ਹੈ ।

Share this Article
Leave a comment