ਗਾਇਕ ਕਾਕਾ ਨੇ ਆਪਣੇ ਪਿੰਡ ‘ਚ ਖੋਲੀ ਲਾਇਬ੍ਰੇਰੀ

navdeep kaur
2 Min Read

ਨਿਊਜ਼ ਡੈਸਕ :ਪੰਜਾਬ ਵਿੱਚ ਕਈ ਕਲਾਕਾਰਾਂ ਨੇ ਆਪਣੀ ਮਿਹਨਤ ਨਾਲ ਆਪਣਾ ਨਾਮ ਚਮਕਾਇਆ ਹੈ। ਉੱਥੇ ਹੀ ਕਲਾਕਾਰ ਦੇ ਖਿੱਤੇ ਵਿੱਚ ਕੰਮ ਕਰ ਰਹੇ ਕਲਾਕਾਰ ਕਾਕਾ ਜਿਸ ਦੇ ਕਈ ਪੰਜਾਬੀ ਗਾਣੇ ਮਸ਼ਹੂਰ ਹਨ। ਜੋ ਪੰਜਾਬੀਆਂ ਦੀ ਜ਼ਬਾਨ ‘ਤੇ ਚੜ੍ਹੇ ਹੋਏ ਹਨ। ਦੱਸ ਦਿੰਦੇ ਹਾਂ ਕਿ ਪੰਜਾਬੀ ਗਾਇਕ ਕਾਕਾ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਵਿੱਚ ਰਹਿੰਦਾ ਹੈ। ਉਹ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸ ਦੇ ਨਾਲ ਨਾਲ ਕਾਕੇ ਦੇ ਗੀਤਾਂ ਤੋਂ ਜ਼ਿਆਦਾ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਚਰਚਾ ਹੁੰਦੀ ਹੈ।

ਹੁਣ ਗਾਇਕ ਕਾਕਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਖੂਬ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦਰਅਸਲ, ਉਸ ਨੇ ਆਪਣੇ ਜੱਦੀ ਪਿੰਡ ਚੰਦੂਮਾਜਰਾ ‘ਚ ਲਾਇਬ੍ਰੇਰੀ ਖੋਲੀ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰ ਆਪਣੇ ਪਿੰਡ ਦੀ ਝਲਕ ਦਿਖਾਈ। ਨਾਲ ਹੀ ਉਸ ਨੇ ਲਾਇਬ੍ਰੇਰੀ ਦਿਖਾਈ। ਇਹ ਲਾਇਬ੍ਰੇਰੀ ਬਿਲਕੁਲ ਕਾਕੇ ਦੇ ਘਰ ਦੇ ਨਾਲ ਹੈ। ਕਾਕੇ ਨੇ ਇਹ ਲਾਇਬ੍ਰੇਰੀ ਆਪਣੇ ਜਾਂ ਆਪਣੇ ਪਿੰਡ ਲਈ ਨਹੀਂ ਖੋਲੀ। ਇਸ ਲਾਇਬ੍ਰੇਰੀ ‘ਚ ਉਹ ਸਭ ਦਾ ਸਵਾਗਤ ਕਰੇਗਾ। ਚਾਹੇ ਕੋਈ ਵੀ ਕਿੱਥੋ ਵੀ ਆ ਜਾਵੇ। ਕਾਕੇ ਨੇ ਕਿਹਾ 27 ਅਪ੍ਰੈਲ ਤੋਂ ਬਾਅਦ ਇਹ ਲਾਇਬ੍ਰੇਰੀ ਸਭ ਦੇ ਲਈ ਖੋਲ ਦਿੱਤੀ ਜਾਵੇਗੀ।

ਕਾਬਿਲੇਗ਼ੌਰ ਹੈ ਕਿ ਕਾਕਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ 2017 ਵਿੱਚ ਆਪਣੀ ਗਾਇਕੀ ਦਾ ਕਰੀਅਰ ਸ਼ੁਰੂ ਕੀਤਾ ਸੀ। 6 ਸਾਲਾਂ ਵਿੱਚ ਹੀ ਉਸ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਨਾਲ ਨਾਲ ਬਹੁਤ ਉੱਚਾ ਮੁਕਾਮ ਹਾਸਲ ਕਰ ਲਿਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਕਾਕੇ ਦਾ ਗਾਣਾ ‘ਸ਼ੇਪ’ ਹਾਲ ਹੀ ‘ਚ ਰਿਲੀਜ਼ ਹੋਇਆ ਸੀ। ਇਹ ਗਾਣਾ ਸੋਸ਼ਲ ਮੀਡੀਆ ‘ਤੇ ਕਾਫੀ ਟਰੈਂਡ ਕਰ ਰਿਹਾ ਹੈ। ਇੰਸਟਾਗ੍ਰਾਮ ‘ਤੇ ਇਸ ਗਾਣੇ ‘ਤੇ ਹੁਣ ਤੱਕ 1.3 ਮਿਲੀਅਨ ਰੀਲਾਂ ਤੇ ਵੀਡੀਓਜ਼ ਬਣ ਚੁੱਕੇ ਹਨ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment