Breaking News

ਲੰਮੀ ਗ਼ੈਰਹਾਜ਼ਰੀ ਬਾਅਦ ਗਾਇਕ ਅਕਾਸ਼ਦੀਪ ਦੀਵਾਲੀ -2 ਗੀਤ ਨਾਲ ਫਿਰ ਚਰਚਾ ‘ਚ

ਫਰਿਜ਼ਨੋ (ਕੈਲੀਫੋਰਨੀਆਂ) ( ਕੁਲਵੰਤ ਧਾਲੀਆਂ / ਨੀਟਾ ਮਾਛੀਕੇ) : ਅਮਰੀਕਾ ਵਸਦੇ ਗਾਇਕ ਅਕਾਸ਼ਦੀਪ ਜਿਸ ਨੇ ਗੀਤ “ਸਾਡੀ ਤੂੰਹੀ ਇਹ ਦੀਵਾਲੀ ਦੀਵੇ ਲਾਉਣ ਵਾਲੀਏ” ਨਾਲ ਇੱਕ ਵਾਰੀ ਪੂਰੀ ਦੁਨੀਆਂ ਵਿੱਚ ਧੁੰਮ ਪਾ ਦਿੱਤੀ ਸੀ। ਉਸ ਦੀਆਂ ਤਕਰੀਬਨ ਦਸ-ਬਾਰਾਂ ਕੈਸਿੱਟਾ ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸ਼ਿੰਗਾਰ ਬਣ ਚੁੱਕੀਆਂ ਹਨ। ਜਿੰਨਾਂ ਵਿੱਚ ਚੱਲ ਮੇਲੇ ਚੱਲੀਏ, ਰਹੇ ਬਿਸਤਰਾ ਗੋਲ਼ ਨੀ ਮਾਂ ਪ੍ਰਦੇਸੀ ਮਾਹੀ ਦਾ ਆਦਿ ਉਸਦੇ ਮਕਬੂਲ ਗੀਤਾਂ ਦੇ ਕੁਝ ਕੁ ਨਮੂੰਨੇ ਹਨ।
ਪ੍ਰਦੇਸਾਂ ਵਿੱਚ ਆਕੇ ਕਈ ਵਾਰ ਇਨਸਾਨ ਮਜਬੂਰੀਆਂ ਵੱਸ ਆਪਣੀ ਲਾਈਨ ਤੋਂ ਉੱਕ ਜਾਂਦਾ ਹੈ। ਅਮਰੀਕਾ ਵਿੱਚ ਘਰ ਬਾਰ ਬਣਾਕੇ, ਆਪਣੇ ਪਰਿਵਾਰ ਨੂੰ ਸਿੱਟ ਕਰਨ ਤੋਂ ਬਾਅਦ ਅਕਾਸ਼ਦੀਪ ਇੱਕ ਵਾਰ ਫੇਰ ਸਰਗਰਮ ਹੋਇਆ ਹੈ, ਅਤੇ ਉਹ ਕਈ ਸਿੰਗਲ ਟ੍ਰੈਕ ਲੈਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਜਲਦ ਹਾਜ਼ਰ ਹੋ ਰਿਹਾ ਹੈ। ਉਸਨੇ ਪਹਿਲੀ ਦਸਤਕ ਆਪਣੇ ਨਵੇਂ ਨਕੋਰ ਗੀਤ ਦੀਵਾਲੀ-2 ਜ਼ਰੀਏ ਦਿੱਤੀ ਹੈ, ਇਸ ਗੀਤ ਨੂੰ ਉਸਦੇ ਚਾਹੁੰਣ ਵਾਲ਼ਿਆ ਵੱਲੋਂ ਰੱਜਵਾ ਪਿਆਰ ਮਿਲ ਰਿਹਾ ਹੈ। ਇਸ ਗੀਤ ਨੂੰ ਲਿਖਿਆ ਹੈ ਸਫ਼ੀ ਜਲਵੇੜਾ ਨੇ, ਅਤੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਉੱਘੇ ਸੰਗੀਤਕਾਰ ਲਾਲ ਕਮਲ ਨੇ। ਇਸ ਗੀਤ ਦੀ ਮਿਕਸਿੰਗ ਅਮੀਤ ਮੋਗਾ ਵੱਲੋਂ ਕੀਤੀ ਗਈ ਹੈ। ਵੀਡੀਓ ਨਿਰਦੇਸ਼ਨ ਸੱਜਣ ਧਾਲੀਵਾਲ ਨੇ ਬਾਖੂਬੀ ਕੀਤਾ ਹੈ।
ਅਕਾਸ਼ਦੀਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਇਸ ਗੀਤ ਤੋਂ ਬਹੁਤ ਉਮੀਦਾਂ ਹਨ, ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਕੇ ਅਸੀਂ ਇਹ ਗੀਤ ਮਾਰਕੀਟ ਵਿੱਚ ਉਤਾਰਿਆ ਹੈ। ਸਾਨੂੰ ਆਸ ਹੈ ਕਿ ਜਿਵੇਂ ਪਹਿਲਾਂ ਵਾਲੇ ਦੀਵਾਲੀ ਗੀਤ ਨੂੰ ਲੋਕਾਂ ਨੇ ਹਿੱਟ ਕੀਤਾ ਸੀ, ਇਸ ਗੀਤ ਨੂੰ ਵੀ ਰੱਜਵਾਂ ਪਿਆਰ ਦੇਣਗੇ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਨਵੇਂ ਵਿਸ਼ਿਆਂ ਨਾਲ ਸਬੰਧਤ ਸਿੰਗਲ ਟ੍ਰੈਕ ਲੈਕੇ ਤੁਹਾਡੀ ਕਚਿਹਰੀ ਵਿੱਚ ਹਾਜ਼ਰ ਹੁੰਦਾ ਰਹਾਂਗਾ ।

Check Also

CM ਮਾਨ ਦਾ ਵੱਡਾ ਐਲਾਨ, ਹੁਣ ਅਫ਼ਸਰਾਂ ਦੇ ਨਾਲ ‘ਆਪ’ ਵਿਧਾਇਕ ਵੀ ਜਾਣਗੇ ਫਸਲਾਂ ਦੀ ਗਿਰਦਾਵਰੀ ‘ਤੇ

ਚੰਡੀਗੜ੍ਹ: ਪਿਛਲੇ ਦਿਨੀਂ ਪਏ  ਬੇਮੌਸਮੀ ਮੀਂਹ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਤੇਜ਼ ਮੀਂਹ …

Leave a Reply

Your email address will not be published. Required fields are marked *