ਬੰਗਲਾਦੇਸ਼ ਵਿੱਚ ਅਣਪਛਾਤੇ ਵਿਅਕਤੀਆਂ ਨੇ ਹਿੰਦੂ ਮੰਦਿਰਾਂ ਨੂੰ ਬਣਾਇਆ ਨਿਸ਼ਾਨਾ,ਕੀਤੀ ਭੰਨਤੋੜ

Rajneet Kaur
2 Min Read

ਢਾਕਾ: ਉੱਤਰ-ਪੱਛਮੀ ਬੰਗਲਾਦੇਸ਼ ਵਿੱਚ ਅਣਪਛਾਤੇ ਵਿਅਕਤੀਆਂ ਨੇ ਸ਼ਨੀਵਾਰ ਰਾਤ ਨੂੰ ਲੜੀਵਾਰ ਹਮਲਿਆਂ ਵਿੱਚ 14 ਹਿੰਦੂ ਮੰਦਿਰਾਂ ਵਿੱਚ ਭੰਨਤੋੜ ਕੀਤੀ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਠਾਕੁਰਗਾਓਂ ਦੇ ਬਲੀਆਦੰਗੀ ਉਪਜ਼ਿਲੇ ‘ਚ ਹਿੰਦੂ ਭਾਈਚਾਰੇ ਦੇ ਨੇਤਾ ਵਿਦਿਆਨਾਥ ਬਰਮਨ ਨੇ ਕਿਹਾ, “ਅਣਪਛਾਤੇ ਲੋਕਾਂ ਨੇ ਰਾਤ ਨੂੰ ਹਮਲੇ ਕੀਤੇ ਅਤੇ 14 ਮੰਦਿਰਾਂ ਦੀਆਂ ਮੂਰਤੀਆਂ ਨੂੰ ਤੋੜ ਦਿੱਤਾ।” ਉਪਜ਼ਿਲਾ ਪੂਜਾ ਸਮਾਰੋਹ ਪਰਿਸ਼ਦ ਦੇ ਜਨਰਲ ਸਕੱਤਰ ਬਰਮਨ ਨੇ ਕਿਹਾ ਕਿ ਕੁਝ ਮੂਰਤੀਆਂ ਨਸ਼ਟ ਹੋ ਗਈਆਂ ਸਨ, ਜਦੋਂ ਕਿ ਕੁਝ ਮੰਦਰਾਂ ਦੇ ਨੇੜੇ ਛੱਪੜਾਂ ਵਿੱਚ ਮਿਲੀਆਂ ਸਨ। ਬਰਮਨ ਨੇ ਕਿਹਾ ਕਿ ਅਜੇ ਤੱਕ ਕਿਸੀ ਮੁਲਜ਼ਮ ਦੀ ਪਛਾਣ ਨਹੀਂ ਹੋਈ।

ਹਿੰਦੂ ਭਾਈਚਾਰੇ ਦੇ ਨੇਤਾ ਅਤੇ ਸੰਘ ਪ੍ਰੀਸ਼ਦ ਦੇ ਪ੍ਰਧਾਨ ਸਮਰ ਚੈਟਰਜੀ ਨੇ ਕਿਹਾ ਕਿ ਇਸ ਖੇਤਰ ਨੂੰ ਹਮੇਸ਼ਾ ਹੀ ਅੰਤਰ-ਧਾਰਮਿਕ ਸਦਭਾਵਨਾ ਦੇ ਖੇਤਰ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ “ਇੱਥੇ ਪਹਿਲਾਂ ਕੋਈ ਅਜਿਹੀ ਘਿਨਾਉਣੀ ਘਟਨਾ ਨਹੀਂ ਵਾਪਰੀ ਸੀ।” ਉਨ੍ਹਾਂ ਕਿਹਾ, “(ਬਹੁਗਿਣਤੀ) ਮੁਸਲਿਮ ਭਾਈਚਾਰੇ ਦਾ ਸਾਡੇ (ਹਿੰਦੂਆਂ) ਨਾਲ ਕੋਈ ਵਿਵਾਦ ਨਹੀਂ ਹੈ। ਅਸੀਂ ਇਹ ਨਹੀਂ ਸਮਝ ਸਕੇ ਕਿ ਇਸ ਹਮਲੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ। ਬਲਿਆਦੰਗੀ ਥਾਣੇ ਦੇ ਇੰਚਾਰਜ ਖੈਰੁਲ ਅਨਮ ਨੇ ਦੱਸਿਆ ਕਿ ਹਮਲੇ ਸ਼ਨੀਵਾਰ ਰਾਤ ਅਤੇ ਐਤਵਾਰ ਤੜਕੇ ਕਈ ਪਿੰਡਾਂ ਵਿੱਚ ਹੋਏ ਹਨ।

ਠਾਕੁਰਗਾਓਂ ਪੁਲਿਸ ਮੁਖੀ ਜਹਾਂਗੀਰ ਹੁਸੈਨ ਨੇ ਕਿਹਾ ਕਿ, “ਇਹ ਸਪੱਸ਼ਟ ਤੌਰ ‘ਤੇ ਦੇਸ਼ ਦੀ ਸ਼ਾਂਤੀਪੂਰਨ ਸਥਿਤੀ ਨੂੰ ਵਿਗਾੜਨ ਲਈ ਯੋਜਨਾਬੱਧ ਹਮਲੇ ਦਾ ਮਾਮਲਾ ਜਾਪਦਾ ਹੈ।” ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤੁਰੰਤ ਦੋਸ਼ੀਆਂ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment