ਸਿੰਗਾਪੁਰ:ਸਰਦਾਰਾਂ ਦੀ ਭਾਵੇਂ ਗਿਣਤੀ 2% ਹੈ ਪਰ ਜਦੋਂ ਕਿਸੇ ‘ਤੇ ਮੁਸ਼ਕਿਲ ਬਣ ਆਵੇ ਤਾਂ ਉਹ ਆਪਣਾ ਤਨ,ਮਨ ਅਤੇ ਧਨ ਲਾਉਣ ‘ਚ ਕੋਈ ਕਸਰ ਨਹੀਂ ਛੱਡਦੇ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਸਥਾਨਕ ਸਿੱਖ ਭਾਈਚਾਰੇ ਦੀ ਕੋਵਿਡ-19 ਮਹਾਂਮਾਰੀ ਦੌਰਾਨ ਨਸਲ, ਧਰਮ ਅਤੇ ਪਿਛੋਕੜ ਦੀ ਪਰਵਾਹ ਕੀਤੇ ਬਿਨ੍ਹਾਂ ਲੋਕਾਂ ਦੀ ਮਦਦ ਲਈ ਵੱਖ-ਵੱਖ ਪ੍ਰੋਗਰਾਮ ਚਲਾਉਣ ਲਈ ਸ਼ਲਾਘਾ ਕੀਤੀ ਹੈ ।ਪ੍ਰਧਾਨ ਮੰਤਰੀ ਲੀ ਸਫੇਦ ਪੱਗ ਬੰਨ੍ਹ ਕੇ ਸਿਲਟ ਰੋਡ ਸਥਿਤ ਗੁਰਦੁਆਰੇ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਏ ਅਤੇ ਭਾਈਚਾਰੇ ਦੇ ਮੈਂਬਰਾਂ ਦਾ ‘ਸਤ ਸ੍ਰੀ ਅਕਾਲ’ ਕਹਿ ਕੇ ਧੰਨਵਾਦ ਕੀਤਾ। ਇਸ ਗੁਰਦੁਆਰੇ ਦਾ ਨਵੀਨੀਕਰਨ ਮਹਾਂਮਾਰੀ ਦੌਰਾਨ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸਿਲਟ ਰੋਡ ਗੁਰਦੁਅਰਾ ਅਤੇ ਹੋਰ ਗੁਰਦੁਆਰਿਆਂ ਸਮੇਤ ਪੂਜਾ ਸਥਾਨ ਮਹਾਂਮਾਰੀ ਕਾਰਨ ਪ੍ਰਭਾਵਿਤ ਹੋਏ ਹਨ । ਉਨ੍ਹਾਂ ਕਿਹਾ ਕਿ ਇਹ ਸ਼ਰਧਾਲੂਆਂ ਲਈ ਮੁਸ਼ਕਿਲ ਸਮਾਂ ਹੈ।’
ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਇਸ ਤੋਂ ਜ਼ਿਆਦਾ ਇਸ ਗੱਲ ਤੋਂ ਉਤਸ਼ਾਹਿਤ ਹਾਂ ਕਿ ਗੁਰਦੁਆਰਾ ਅਤੇ ਸਿੱਖ ਭਾਈਚਾਰਾ ਇਸ ਮੁਸ਼ਕਲ ਸਮੇਂ ਵਿਚ ਮਦਦ ਨੂੰ ਅੱਗੇ ਆਇਆ। ਉਨ੍ਹਾਂ ਨੇ ਨੇਕ ਕੰਮ ਕੀਤਾ, ਰਾਸ਼ਨ ਵੰਡਿਆ ਅਤੇ ਹੋਰ ਸਹਾਇਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ।’ ਲੀ ਨੇ ਕਿਹਾ ਕਿ ਗੁਰਦੁਆਰੇ ਸਮੇਤ ਹੋਰ ਧਾਰਮਿਕ ਸਥਾਨਾਂ ਨੇ ਕੋਵਿਡ-19 ਮਹਾਂਮਾਰੀ ਪ੍ਰਬੰਧਨ ਦੇ ਕਈ ਉਪਾਅ ਕੀਤੇ, ਜਿਨ੍ਹਾਂ ਵਿੱਚ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ਾਮਿਲ ਹੈ ਤਾਂ ਜੋ ਸ਼ਰਧਾਲੂ ਘਰ ਬੈਠੇ ਹੀ ਇਸ ਸਮਾਗਮ ਦਾ ਹਿੱਸਾ ਬਣ ਸਕਣ ।
Delighted to attend the inauguration of Silat Road Sikh Temple today after a prolonged renovation during the pandemic. Congratulations to the Sikh community on this momentous occasion! – LHL https://t.co/jH6Bkowe21 pic.twitter.com/XLQHatFeeE
— leehsienloong (@leehsienloong) July 3, 2021
ਉਦਘਾਟਨ ਸਮਾਰੋਹ ਦੇ ਬਾਅਦ ਲੀ ਨੇ ਆਪਣੀ ਫੇਸਬੁੱਕ ਪੋਸਟ ਵਿਚ ਲਿਖਿਆ, ‘ਸਾਡੇ ਗੁਰਦੁਆਰੇ ਅਤੇ ਸਿੱਖ ਭਾਈਚਾਰੇ ਨੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ, ਜਿਨ੍ਹਾਂ ਨੂੰ ਮੁਸ਼ਕਲ ਸਮੇਂ ਵਿਚ ਇਸ ਦੀ ਜ਼ਰੂਰਤ ਸੀ, ਉਹ ਵੀ ਬਿਨਾਂ ਨਸਲ, ਧਰਮ ਅਤੇ ਪਿਛੋਕੜ ਨੂੰ ਦੇਖੇ। ਇਨ੍ਹਾਂ ਪਹਿਲਕਦਮੀਆਂ ਨੇ ਵਿਆਪਕ ਭਾਈਚਾਰੇ ਲਈ ਚੰਗੀ ਮਿਸਾਲ ਕਾਇਮ ਕੀਤੀ, ਕਿਉਂਕਿ ਅਸੀਂ ਵਾਇਰਸ ਨਾਲ ਰਹਿਣ ਦੀ ਨਵੀਂ ਆਮ ਸਥਿਤੀ ਵੱਲ ਵੱਧ ਰਹੇ ਹਾਂ। ਸਿਲਟ ਰੋਡ ਗੁਰਦੁਆਰਾ (ਸਿਲਟ ਰੋਡ ਸਿੱਖ ਟੈਂਪਲ) ਪ੍ਰਾਰਥਨਾ ਦਾ ਹੀ ਪਵਿੱਤਰ ਸਥਾਨ ਨਹੀਂ ਹੈ, ਸਗੋਂ ਸਿੰਗਾਪੁਰ ਦੇ ਬਹੁ-ਧਾਰਮਿਕ ਅਤੇ ਬਹੁ-ਨਸਲੀ ਦਾ ਚਮਕਦਾ ਪ੍ਰਤੀਕ ਹੈ।’