ਸਿੰਗਾਪੁਰ ਅਦਾਲਤ ਵੱਲੋਂ ਲੌਕਡਾਊਨ ਦੌਰਾਨ ਡਰੱਗ ਸਪਲਾਇਰ ਨੂੰ ਜ਼ੂਮ ਵੀਡੀਓ ਕਾਲ ਰਾਹੀਂ ਸੁਣਾਈ ਗਈ ਮੌਤ ਦੀ ਸਜ਼ਾ, ਇਹ ਸਿੰਗਾਪੁਰ ਦਾ ਪਹਿਲਾਂ ਮਾਮਲਾ

TeamGlobalPunjab
2 Min Read

ਸਿੰਗਾਪੁਰ : ਸਿੰਗਾਪੁਰ ਦੀ ਇੱਕ ਅਦਾਲਤ ਵੱਲੋਂ ਲੌਕਡਾਊਨ ਦੌਰਾਨ ਇੱਕ ਡਰੱਗ ਸਪਲਾਇਰ ਨੂੰ ਜ਼ੂਮ ਵੀਡੀਓ ਕਾਲ ਰਾਹੀਂ  ਮੌਤ ਦੀ ਸਜਾ ਸੁਣਾਈ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮਾਮਲੇ ‘ਚ ਮੌਤ ਦੀ ਸਜ਼ਾ ਦੂਰ ਤੋਂ ਭਾਵ ਜ਼ੂਮ ਵੀਡੀਓ ਕਾਲ ਰਾਹੀਂ ਸੁਣਾਈ ਗਈ ਹੈ। ਬੀਤੇ ਸ਼ੁੱਕਰਵਾਰ ਅਦਾਲਤ ਨੇ ਮਲੇਸ਼ੀਆ ਦੇ 37 ਸਾਲਾ ਪੁਨੀਥਨ ਗੇਨਸਨ ਨੂੰ 2011 ਵਿੱਚ ਹੈਰੋਇਨ ਦੇ ਇੱਕ ਮਾਮਲੇ ‘ਚ ਸਜ਼ਾ ਸੁਣਾਈ ਹੈ।

ਸਿੰਗਾਪੁਰ ਦੀ ਸੁਪਰੀਮ ਕੋਰਟ ਦੇ ਇਕ ਬੁਲਾਰੇ ਨੇ ਕਿਹਾ, “ਇਸ ਕਾਰਵਾਈ ਵਿਚ ਸ਼ਾਮਲ ਸਾਰਿਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ,  ਪੁਨੀਥਨ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ। ਬੁਲਾਰੇ ਨੇ ਕਿਹਾ ਕਿ ਇਹ ਪਹਿਲਾਂ ਅਜਿਹਾ ਅਪਰਾਧਿਕ ਮਾਮਲਾ ਹੈ ਜਿਸ ‘ਚ ਅਪਰਾਧੀ ਨੂੰ ਸਿੰਗਾਪੁਰ ਤੋਂ ਹੀ ਜ਼ੂਮ ਵੀਡੀਓ ਕਾਲ ਰਾਹੀਂ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਜੇਨਸਨ ਦੇ ਵਕੀਲ, ਪੀਟਰ ਫਰਨਾਂਡੋ ਨੇ ਕਿਹਾ ਕਿ ਜੱਜ ਨੇ ਉਨ੍ਹਾਂ ਦੇ ਮੁਵੱਕਲ ਨੂੰ ਜ਼ੂਮ ਕਾਲ ‘ਤੇ ਫੈਸਲਾ ਸੁਣਾਇਆ ਹੈ। ਜਦੋਂ ਕਿ ਬਹੁਤ ਸਾਰੇ ਸਮੂਹਾਂ ਨੇ ਪੂੰਜੀ ਦੇ ਮਾਮਲਿਆਂ ਵਿਚ ਜ਼ੂਮ ਵੀਡੀਓ ਕਾਲ ਦੇ ਇਸਤੇਮਾਲ ਦੀ ਵਰਤੋਂ ਦੀ ਆਲੋਚਨਾ ਕੀਤੀ ਹੈ। ਫਰਨਾਂਡੋ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਵੀਡਿਓ ਕਾਨਫਰੰਸਿੰਗ ਦੀ ਵਰਤੋਂ ‘ਤੇ ਇਤਰਾਜ਼ ਨਹੀਂ ਸੀ ਕਿਉਂਕਿ ਇਹ ਸਿਰਫ ਜੱਜ ਦੇ ਫੈਸਲੇ ਲਈ ਸੀ, ਜਿਸਨੂੰ ਸਪਸ਼ਟ ਰੂਪ ਨਾਲ ਸੁਣਾਇਆ ਜਾ ਸਕਦਾ ਸੀ, ਅਤੇ ਕੋਈ ਕਾਨੂੰਨੀ ਦਲੀਲ ਵੀ ਪੇਸ਼ ਨਹੀਂ ਕੀਤੀ ਗਈ।

ਦੱਸ ਦਈਏ ਕਿ ਲੌਕਡਾਊਨ ਦੌਰਾਨ ਸਿੰਗਾਪੁਰ ਵਿਚ ਕਈ ਅਦਾਲਤਾਂ ਦੀ ਸੁਣਵਾਈ ਨੂੰ ਬੰਦ ਕਰ ਦਿੱਤਾ ਗਿਆ ਸੀ ਜੋੋ ਦੁਬਾਰਾ ਅਪ੍ਰੈਲ ਦੇ ਮਹੀਨੇ ‘ਚ ਸ਼ੁਰੂ ਕੀਤੀ ਗਈ ਹੈ ਜੋ 1 ਜੂਨ ਤੱਕ ਚੱਲੇਗੀ। ਜਦੋਂਕਿ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਰਾਈਟਸ ਸਮੂਹਾਂ ਦਾ ਕਹਿਣਾ ਹੈ ਕਿ ਸਿੰਗਾਪੁਰ ਵਿੱਚ ਨਾਜਾਇਜ਼ ਨਸ਼ਿਆਂ ਲਈ ਜ਼ੀਰੋ-ਟੌਲਰੈਂਸ ਦੀ ਨੀਤੀ ਹੈ ਅਤੇ ਸੈਂਕੜੇ ਲੋਕਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ। ਜਿਸ ਵਿੱਚ ਦਰਜਨਾਂ ਵਿਦੇਸ਼ੀ ਵੀ ਸ਼ਾਮਲ ਹਨ। ਹਿਊਮਨ ਰਾਈਟਸ ਵਾਚ ਦੇ ਏਸ਼ੀਆ ਡਿਵੀਜ਼ਨ ਦੇ ਡਿਪਟੀ ਡਾਇਰੈਕਟਰ ਫਿਲ ਰੌਬਰਟਸਨ ਨੇ ਕਿਹਾ ਕਿ ਸਿੰਗਾਪੁਰ ‘ਚ ਮੌਤ ਦੀ ਸਜ਼ਾ ਸੁਭਾਵਕ ਤੌਰ ‘ਤੇ ਬੇਰਹਿਮੀ ਅਤੇ ਅਣਮਨੁੱਖੀ ਹੈ ਅਤੇ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਲਈ ਜ਼ੂਮ ਵਰਗੀ ਟੈਕਨਾਲੌਜੀ ਦੀ ਵਰਤੋਂ ਕਰਨਾ ਇਸ ਨੂੰ ਹੋਰ ਵੀ ਬੇਰਹਿਮ ਬਣਾ ਦੇਵੇਗਾ।

- Advertisement -

 

Share this Article
Leave a comment