ਨਿਊਜ ਡੈਸਕ : ਹਾਲ ਹੀ ‘ਚ ਰਿਲੀਜ਼ ਹੋਈ ਪੰਜਾਬੀ ਫਿਲਮ ਮਸੰਦ ਅੱਜ ਕੱਲ ਖੂਬ ਸੁਰਖੀਆਂ ਬਟੋਰ ਰਹੀ ਹੈ। ਲਗਾਤਾਰ ਵਿਵਾਦਾਂ ‘ਚ ਘਿਰੀ ਰਹਿਣ ਵਾਲੀ ਇਸ ਫਿਲਮ ‘ਚ 1984 ਤੋਂ ਬਾਅਦ ਸ਼ੁਰੂ ਹੋਏ ਖਾੜਕੂ ਸੰਘਰਸ਼ ਅਤੇ ਉਸ ਤੋਂ ਬਾਅਦ ਸਰਕਾਰੀ ਦਲਾਲਾਂ ਵੱਲੋਂ ਅਨੇਕਾਂ ਬੇਕਸੂਰ ਲੋਕਾਂ ਦੇ ਕਰਵਾਏ ਗਏ ਕਤਲ ਨੂੰ ਦਰਸਾਇਆ ਗਿਆ ਹੈ। ਇਸੇ ਵਿਰੋਧ ਦਰਮਿਆਨ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਫਿਲਮ ਮਸੰਦ ਦੇ ਹੱਕ ਵਿੱਚ ਆਏ ਹਨ। ਉਨ੍ਹਾਂ ਵੀਡੀਓ ਬਿਆਨ ਜਾਰੀ ਕਰਦਿਆਂ ਫਿਲਮ ਨੂੰ ਵੱਧ ਤੋਂ ਵੱਧ ਸਮਰਥਨ ਦੇਣ ਦੀ ਗੱਲ ਕਹੀ ਗਈ ਹੈ।
ਅੱਜ ਸਰਦਾਰ ਰੱਬੀ ਸਿੰਘ ਕੰਦੋਲਾ ਨਾਲ ਮੁਲਾਕਾਤ ਕੀਤੀ ਤੇ ਪਤਾ ਲੱਗਾ ਕਿ ਉਹਨਾਂ ਦੀ ਪੰਜਾਬੀ ਫਿਲਮ “ਮਸੰਦ” ਨੂੰ ਕਿਸ ਤਰਾਂ ਪੱਖਪਾਤ ਕਰਦਿਆਂ ਦਬਾਇਆ ਜਾ ਰਿਹਾ, ਕਿਉਂਕਿ ਇਹ ਫਿਲਮ ਸਿੱਖ ਨਸਲਕੁਸ਼ੀ ਤੇ ਅਦਾਰਿਤ ਹੈ ਸਾਨੂੰ ਸਿੱਖਾਂ ਨੂੰ ਜਾਤ ਪਾਤ ਤੋਂ ਦੂਰ ਕਰਨ ਦਾ ਯਤਨ ਕਰਦੀ ਹੈ। ਇਹੋ ਜੀਆਂ ਫਿਲਮਾਂ ਟੈਕਸ ਫਰੀ ਕਰਨੀਆਂ ਚਾਹੀਦੀਆਂ ਹਨ। pic.twitter.com/00mfRct69O
— Simranjit Singh Mann (@SimranjitSADA) November 19, 2022
ਸਿਮਰਨਜੀਤ ਸਿੰਘ ਮਾਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਦਾਰ ਰੱਬੀ ਸਿੰਘ ਕੰਦੋਲਾ ਨਾਲ ਮੁਲਾਕਾਤ ਕੀਤੀ ਤੇ ਪਤਾ ਲੱਗਾ ਕਿ ਉਹਨਾਂ ਦੀ ਪੰਜਾਬੀ ਫਿਲਮ “ਮਸੰਦ” ਨੂੰ ਕਿਸ ਤਰਾਂ ਪੱਖਪਾਤ ਕਰਦਿਆਂ ਦਬਾਇਆ ਜਾ ਰਿਹਾ, ਕਿਉਂਕਿ ਇਹ ਫਿਲਮ ਸਿੱਖ ਨਸਲਕੁਸ਼ੀ ਤੇ ਅਦਾਰਿਤ ਹੈ ਸਾਨੂੰ ਸਿੱਖਾਂ ਨੂੰ ਜਾਤ ਪਾਤ ਤੋਂ ਦੂਰ ਕਰਨ ਦਾ ਯਤਨ ਕਰਦੀ ਹੈ। ਇਹੋ ਜੀਆਂ ਫਿਲਮਾਂ ਟੈਕਸ ਫਰੀ ਕਰਨੀਆਂ ਚਾਹੀਦੀਆਂ ਹਨ।