ਭਾਰਤ ਦੇ ਇਸ ਹਿੱਸੇ ‘ਚ ਹੋਈ ਸ਼ੁੱਧ ਚਾਂਦੀ ਦੀ ਬਰਸਾਤ, ਲੋਕਾਂ ਨੇ ਭਰੀਆਂ ਜੇਬਾਂ

TeamGlobalPunjab
1 Min Read

ਬਿਹਾਰ ਦੇ ਸੁਰਸੰਡ ਪ੍ਰਖੰਡ ‘ਚ ਆਸਮਾਨ ਤੋਂ ਚਾਂਦੀ ਦਾ ਮੀਂਹ ਪੈਣ ਕਾਰਨ ਲੋਕ ਹੈਰਾਨ ਹਨ। ਬੁੱਧਵਾਰ ਦੀ ਸਵੇਰੇ ਜਦੋਂ ਲੋਕ ਸਵੇਰੇ ਉੱਠੇ ਤਾਂ ਬਾਹਰ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ। ਲੋਕਾਂ ਨੇ ਸੁਰਸੰਡ ਦੇ ਟਾਵਰ ਚੌਕ ਤੋਂ ਬਾਰਾਹੀ ਪਿੰਡ ਤੱਕ ਜਾਣ ਵਾਲੀ ਸੜ੍ਹਕ ‘ਤੇ ਚਾਂਦੀ ਹੀ ਚਾਂਦੀ ਦੇਖੀ ਜਿਸ ਨੂੰ ਦੇਖ ਲੋਕ ਸੋਚਾਂ ‘ਚ ਪੈ ਗਏ।

ਲੋਕ ਸੜਕਾਂ ‘ਤੇ ਖਿਲਰੀ ਚਾਂਦੀ ਦੀ ਛੋਟੀ-ਛੋਟੀ ਬੂੰਦਾਂ ਨੂੰ ਇੱਕਠੀ ਕਰ ਕੇ ਘਰ ਲਿਜਾਣ ਲੱਗੇ। ਸਭ ਇਹ ਦੇਖ ਕੇ ਹੈਰਾਨ ਸਨ ਕਿ ਇੰਨੀ ਭਾਰੀ ਮਾਤਰਾ ਵਿੱਚ ਸੁਰਸੰਡ ਦੀਆਂ ਸੜਕਾਂ ‘ਤੇ ਸ਼ੁੱਧ ਚਾਂਦੀ ਆਈ ਕਿਥੋਂ ? ਲੋਕ ਪਰਿਵਾਰ ਸਣੇ ਬੂੰਦੀ ਦੇ ਆਕਾਰ ਦੀਆਂ ਚਾਂਦੀ ਦੀਆਂ ਗੋਲੀਆਂ ਚੁਗਣ ਦੀ ਰੇਸ ਚ ਲੱਗ ਗਏ ਕੁੱਝ ਨੇ ਤਾਂ ਦੋ – ਦੋ ਕਿੱਲੋ ਚਾਂਦੀ ਇਕੱਠੀ ਕਰ ਲਈ ਤੇ ਦਿਨ ਢਲਣ ਦੇ ਨਾਲ ਹੀ ਸੜਕ ਸਾਫ਼ ਹੋ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਲੋਕਾਂ ਨੇ ਲਗਭਗ 50 ਕਿੱਲੋ ਤੋਂ ਜ਼ਿਆਦਾ ਚਾਂਦੀ ਇਕੱਠੀ ਕੀਤੀ।

ਦੱਸ ਦੇਈਏ ਕਿ ਨੇਪਾਲ ਬਾਰਡਰ ਨੇੜ੍ਹੇ ਹੈ ਇਸ ਲਈ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੋਈ ਤਸਕਰ ਕਿਸੇ ਬੋਰੀ ਵਿੱਚ ਚਾਂਦੀ ਲੈ ਕੇ ਜਾ ਰਿਹਾ ਹੋਵੇਗਾ ਤੇ ਬੋਰੀ ਫਟਣ ਕਾਰਨ ਚਾਂਦੀ ਰਸਤੇ ‘ਤੇ ਡਿੱਗਦੀ ਚੱਲੀ ਗਈ ਹੋਵੇਗੀ। ਇਸ ਵਾਰੇ ਸੂਚਨਾ ਮਿਲਦੇ ਹੀ ਸੁਰਸੰਡ ਪੁਲਿਸ ਜਾਂਚ ‘ਚ ਲੱਗ ਗਈ ਹੈ।

Share this Article
Leave a comment