ਦਿੱਲੀ ਦੇ IGI ਏਅਰਪੋਰਟ ‘ਤੇ ਮਿਲਿਆ ਲਾਵਾਰਿਸ ਬੈਗ, RDX ਹੋਣ ਦਾ ਖਦਸ਼ਾ

TeamGlobalPunjab
2 Min Read

ਨਵੀਂ ਦਿੱਲੀ: ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੇ ਟਰਮੀਨਲ 3 ‘ਚ ਸ਼ੁੱਕਰਵਾਰ ਸਵੇਰੇ ਲਾਵਾਰਿਸ ਬੈਗ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਬੰਬ ਡਿਸਪੋਜ਼ਲ ਦਸਤੇ ਵੱਲੋਂ ਖਦਸ਼ਾ ਜਤਾਇਆ ਗਿਆ ਹੈ ਕਿ ਇਸ ਬੈਗ ਵਿੱਚ ਆਰਡੀਐਕਸ ਹੈ। ਇਸ ਦੇ ਚਲਦਿਆਂ ਏਅਰਪੋਰਟ ਤੇ ਆਸਪਾਸ ਦੇ ਇਲਾਕਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਖਬਰਾਂ ਅਨੁਸਾਰ ਬੈਗ ਮਿਲਣ ਤੋਂ ਬਾਅਦ ਪਹਿਲਾਂ ਇਸ ਦੇ ਮਾਲਿਕ ਨੂੰ ਲੱਭਿਆ ਗਿਆ ਪਰ ਬਾਅਦ ਵਿੱਚ ਸ਼ੱਕ ਪੈਣ ‘ਤੇ ਸੁਰੱਖਿਆ ਬਲਾਂ ਨੂੰ ਸੂਚਿਤ ਕੀਤਾ ਗਿਆ। ਸੂਚਨਾ ਦੇ ਬਾਅਦ ਏਅਰਪੋਰਟ ‘ਤੇ ਪੁਲਿਸ ਤੇ ਹੋਰ ਸੁਰੱਖਿਆ ਦਸਤਾ ਮੌਕੇ ‘ਤੇ ਪਹੁੰਚਿਆ। ਇਸ ਤੋਂ ਬਾਅਦ ਬੈਗ ਦੇ ਸ਼ੱਕੀ ਪਾਏ ਜਾਣ ‘ਤੇ ਬੰਬ ਡਿਸਪੋਜ਼ਲ ਦਸਤੇ ਨੂੰ ਵੀ ਸੂਚਨਾ ਦਿੱਤੀ ਗਈ। ਦਸਤੇ ਨੇ ਬੈਗ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਉਸਦੀ ਜਾਂਚ ਕੀਤੀ ਜਾ ਰਹੀ ਹੈ।

ਬੰਬ ਡਿਸਪੋਜ਼ਲ ਦਸਤੇ ਨੇ ਬੈਗ ਦੀ ਜਾਂਚ ਕੀਤੀ ਗਈ ਤੇ ਖਦਸ਼ਾ ਜਤਾਇਆ ਗਿਆ ਕਿ ਉਸ ਵਿੱਚ ਆਰਡੀਐਕਸ ਹੋ ਸਕਦਾ ਹੈ ਜੋ ਵੱਡੇ ਧਮਾਕੇ ਨੂੰ ਅੰਜ਼ਾਮ ਦੇ ਸਕਦਾ ਹੈ। ਇਸ ਤੋਂ ਬਾਅਦ ਦਸਤੇ ਨੇ ਬੈਗ ਨੂੰ ਕੂਲਿੰਗ ਕਿੱਟ ਵਿੱਚ ਰੱਖਿਆ ਹੈ ਦੱਸ ਦੇਈਏ ਕੂਲਿੰਗ ਕਿੱਟ ‘ਚ ਰੱਖਣ ਨਾਲ ਵਿਸਫੋਟ ੨੪ ਘੰਟੇ ਅੰਦਰ ਖਤਮ ਹੋ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਦਿੱਲੀ ਏਅਰਪੋਰਟ ਤੇ ਉਸਦੇ ਆਸਪਾਸ ਦੀ ਸੁਰੱਖਿਆ ਵਧਾ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

ਬੈਗ ਦੇ ਮਿਲਣ ਦੇ ਬਾਅਦ ਟਰਮਿਨਲ 3 ਉੱਤੇ ਮੌਜੂਦ ਯਾਤਰੀਆਂ ‘ਚ ਹੜਕੰਪ ਮੱਚ ਗਿਆ। ਬੈਗ ਦੇ ਆਸਪਾਸ ਦਾ ਵੱਡਾ ਇਲਾਕਾ ਸੁਰੱਖਿਆ ਬਲਾਂ ਨੇ ਖਾਲੀ ਕਰਵਾ ਦਿੱਤਾ ਤੇ ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਰਹਿਣ ਦਿ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਪੁੱਜੇ ਬੰਬ ਡਿਸਪੋਜ਼ਲ ਦਸਤੇ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੈਗ ਦੀ ਜਾਂਚ ਕੀਤੀ ਤੇ ਉਸਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਧਿਆਨ ਯੋਗ ਹੈ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਵੀ ਇੰਦਰਾ ਗਾਂਧੀ ਏਅਰਪੋਰਟ ਤੇ ਲਾਵਾਰਿਸ ਬੈਗ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਸੀ ਹਾਲਾਂਕਿ ਇਸ ਦੌਰਾਨ ਕੁੱਝ ਵੀ ਖਤਰਨਾਕ ਨਹੀਂ ਮਿਲਿਆ ਸੀ।

Share this Article
Leave a comment