ਰੋਬਿਨਜੀਤ ਸਿੰਘ ਨੇ ਇਟਲੀ ‘ਚ ਕੀਤਾ ਪੰਜਾਬੀਆਂ ਦਾ ਨਾਮ ਰੌਸ਼ਨ

Prabhjot Kaur
2 Min Read

ਨਿਊਜ਼ ਡੈਸਕ: ਜਲੰਧਰ ਦਾ ਪਿਛੋਕੜ ਰੱਖਣ ਵਾਲੇ ਪੰਜਾਬੀ ਨੌਜਵਾਨ ਰੋਬਿਨਜੀਤ ਸਿੰਘ ਨੇ ਇਟਲੀ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਉੱਤਰੀ ਇਟਲੀ ‘ਚ ਰਹਿਣ ਵਾਲੇ ਰੋਬਿਨਜੀਤ ਸਿੰਘ ਨੇ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਤੋਂ ਬਾਅਦ ਇਟਲੀ ‘ਚ ਰੇਲਵੇ ਦੇ ਕੌਮਨੀਕੇਸ਼ਨ ਵਿਭਾਗ ‘ਚ ਸਰਕਾਰੀ ਨੌਕਰੀ ਹਾਸਲ ਕਰ ਲਈ ਹੈ। ਰਿਪੋਰਟਾਂ ਮੁਤਾਬਕ ਗੁਰਸਿੱਖ ਨੌਜਵਾਨ ਇਟਲੀ ਦੇ ਊਧਨੇ ਸ਼ਹਿਰ ਦੇ ਮੇਨ ਸਟੇਸ਼ਨ ‘ਤੇ ਬਤੌਰ ਸਰਕਾਰੀ ਮੁਲਾਜ਼ਮ ਰੇਲਵੇ ਵਿਭਾਗ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ।

ਰੋਬਿਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਪੰਜਾਬ ਵਿੱਚ ਬਚਪਨ ਸਮੇਂ ਸਿਰਫ ਤਿੰਨ ਸਾਲ ਪੜਾਈ ਕੀਤੀ ਸੀ ਅਤੇ ਉਸ ਤੋਂ ਬਾਅਦ ਉਹ ਆਪਣੀ ਮਾਤਾ ਨਾਲ ਪੱਕੇ ਤੌਰ ‘ਤੇ ਆਪਣੇ ਪਿਤਾ ਕੋਲ ਇਟਲੀ ਵਿੱਚ ਆ ਕੇ ਵਸ ਗਿਆ। ਰੋਬਿਨ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਤੇ ਬਾਅਦ ਵਿੱਚ ਆਪਣੇ ਮਾਤਾ ਪਿਤਾ ਦਾ ਧੰਨਵਾਦ, ਜਿਨਾਂ ਨੇ ਉਸ ਨੂੰ ਵਧੀਆ ਪੜਾਈ ਕਰਵਾਈ ਤੇ ਹੌਸਲਾ ਦਿੱਤਾ। ਜਿਸ ਦੀ ਬਦੌਲਤ ਅੱਜ ਉਸ ਨੂੰ ਇਹ ਮੁਕਾਮ ਹਾਸਲ ਹੋ ਸਕਿਆ।

ਰੋਬਿਨਜੀਤ ਸਿੰਘ ਦੇ ਮਾਪਿਆਂ ਨੇ ਇਟਲੀ ਵਿੱਚ ਵਸਦੇ ਸਮੂਹ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਕਾਬਲ ਪੜਾਈ ਜ਼ਰੂਰ ਕਰਵਾਉਣ, ਜਿਸ ਨਾਲ ਉਨਾਂ ਦੇ ਬੱਚੇ ਇਸ ਦੇਸ਼ ਵਿੱਚ ਵਧੀਆ ਨੌਕਰੀਆਂ ਹਾਸਲ ਕਰਕੇ ਉਨਾਂ ਦਾ ਤੇ ਭਾਰਤੀ ਭਾਈਚਾਰੇ ਦਾ ਨਾਮ ਰੋਸ਼ਨ ਕਰ ਸਕਣ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment