ਅਮਰੀਕੀ ਏਅਰ ਫੋਰਸ ‘ਚ ਸਿੱਖ ਬੀਬੀ ਸੈਕਿੰਡ ਲੈਫ਼ਟੀਨੈਂਟ ਨਿਯੁਕਤ

TeamGlobalPunjab
1 Min Read

ਨਿਊਯਾਰਕ : ਅਮਰੀਕੀ ਆਰਮੀ ‘ਚੋਂ ਕਰਨਲ ਵਜੋਂ ਸੇਵਾ ਮੁਕਤ ਹੋਏ ਜੀ.ਬੀ. ਸਿੰਘ ਦੀ 26 ਸਾਲਾ ਧੀ ਨੌਰੀਨ ਸਿੰਘ ਨੂੰ ਯੂ.ਐਸ. ਏਅਰ ਫੋਰਸ ‘ਚ ਸੈਕਿੰਡ ਲੈਫ਼ਟੀਨੈਂਟ ਨਿਯੁਕਤ ਕੀਤਾ ਗਿਆ ਹੈ। ਨੌਰੀਨ ਦੇ ਪਿਤਾ ਜੀ ਬੀ ਸਿੰਘ 1979 ਵਿਚ ਅਮਰੀਕੀ ਫੌਜ ਵਿਚ ਭਰਤੀ ਹੋਏ ਸਨ ਅਤੇ ਉਨ੍ਹਾਂ ਚੋਣਵੇਂ ਸਿੱਖਾਂ ‘ਚੋਂ ਇਕ ਹਨ ਜਿਨ੍ਹਾਂ ਨੂੰ ਅਮਰੀਕੀ ਫੌਜ ਵਿਚ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦਿੱਤੀ ਗਈ ਸੀ।

ਨੌਰੀਨ ਸਿੰਘ ਨੇ ਅਲਾਬਾਮਾ ਦੇ ਮੈਕਸਵੈਲ ਏਅਰਫ਼ੋਰਸ ਬੇਸ ‘ਚ ਸਥਿਤ ਸਕੂਲ ‘ਚ ਆਪਣੀ ਟਰੇਨਿੰਗ ਪੂਰੀ ਕੀਤੀ। ਕੋਵਿਡ-19 ਮਹਾਂਮਾਰੀ ਦੇ ਪ੍ਰਸਾਰ ਦੇ ਬਾਵਜੂਦ ਨੌਰੀਨ ਅਤੇ ਉਸ ਦੇ ਸਾਥੀ ਟਰੇਨਰਾ ਦੀ ਸਿਖਲਾਈ ਜਾਰੀ ਰਹੀ ਅਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਦੇ ਟਰੇਨਿੰਗ ਪੂਰੀ ਹੋਈ।

- Advertisement -

ਅਮਰੀਕੀ ਫ਼ੌਜ ਦੀ ਅਫ਼ਸਰ ਬਣਨ ਤੋਂ ਬਾਅਦ ਨੌਰੀਨ ਸਿੰਘ ਨੇ ਕਿਹਾ ਕਿ ਭਾਵੇਂ ਉਸ ਨੂੰ ਆਪਣੇ ਪਿਤਾ ਤੋਂ ਵੱਖਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਇਹ ਗੱਲ ਉਹ ਕਦੇ ਨਹੀਂ ਭੁੱਲ ਸਕਦੀ ਕਿ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਾਰਨ ਹੀ ਉਹ ਇਥੇ ਤੱਕ ਪਹੁੰਚ ਸਕੀ।

ਨੌਰੀਨ ਸਿੰਘ ਏਅਰ ਫੋਰਸ ਰਿਜ਼ਰਵ ਵਿਚ ਸ਼ਾਮਲ ਹੋ ਰਹੀ ਹਨ ਅਤੇ ਇਸ ਦੌਰਾਨ ਉਹ ਕੋਲੋਰਾਡੋ ਯੂਨੀਵਰਸਿਟੀ ਤੋਂ ਕ੍ਰਿਮੀਨਲ ਜਸਟਿਸ ਦੀ ਮਾਸਟਰਜ਼ ਡਿਗਰੀ ਕਰਨਾ ਚਾਹੁੰਦੀ ਹਨ।

Share this Article
Leave a comment