ਰੇਲ ਯਾਤਰੀਆਂ ਨੂੰ ਵੱਡੀ ਰਾਹਤ, ਵਿਸ਼ੇਸ਼ ਟਰੇਨਾਂ ‘ਤੇ ਵਧਿਆ ਹੋਇਆ ਕਿਰਾਇਆ ਖ਼ਤਮ

TeamGlobalPunjab
1 Min Read

ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਕੋਰੋਨਾ ਕਾਲ ਵਿੱਚ ਵਿਸ਼ੇਸ਼ ਕਿਰਾਏ ਦੇ ਨਾਲ ਸ਼ੁਰੂ ਕੀਤੀ ਗਈਆਂ ਵਿਸ਼ੇਸ਼ ਟਰੇਨਾਂ ਨੂੰ ਪਹਿਲਾ ਵਾਂਗ ਚਲਾਉਣ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਰੇਲ ਮੰਤਰਾਲੇ ਨੇ ਕੋਵਿਡ-19 ਨੂੰ ਦੇਖਦੇ ਹੋਏ ਰੈਗੂਲਰ ਮੇਲ / ਐਕਸਪ੍ਰੈਸ ਟਰੇਨਾਂ ਨੂੰ ਵਿਸ਼ੇਸ਼ ਟਰੇਨਾਂ ਵਜੋਂ ਚਲਾ ਰਿਹਾ ਸੀ, ਪਰ ਹੁਣ ਮੰਤਰਾਲੇ ਨੇ ਵਿਸ਼ੇਸ਼ ਦਾ ਟੈਗ ਹਟਾ ਦਿੱਤਾ ਤੇ ਤਤਕਾਲ ਪ੍ਰਭਾਵ ਨਾਲ ਮਹਾਮਾਰੀ ਤੋਂ ਪਹਿਲਾਂ ਦਾ ਕਿਰਾਇਆ ਬਹਾਲ ਕਰ ਦਿੱਤਾ।

ਜ਼ੋਨਲ ਰੇਲਵੇ ਨੂੰ ਸ਼ੁੱਕਰਵਾਰ ਨੂੰ ਭੇਜੇ ਗਏ ਪੱਤਰ ’ਚ ਰੇਲਵੇ ਬੋਰਡ ਨੇ ਕਿਹਾ ਕਿ ਟਰੇਨਾਂ ਹੁਣ ਆਪਣੇ ਨਿਯਮਤ ਨੰਬਰ ਦੇ ਨਾਲ ਚਲਾਈਆਂ ਜਾਣਗੀਆਂ ਤੇ ਕਿਰਾਇਆ ਵੀ ਮਹਾਮਾਰੀ ਤੋਂ ਪਹਿਲਾਂ ਦਾ ਹੋਵੇਗਾ। ਵਿਸ਼ੇਸ਼ ਟਰੇਨਾਂ ਤੇ ਹੋਲੀਡੇ ਸਪੈਸ਼ਲ ਟਰੇਨਾਂ ਦਾ ਕਿਰਾਇਆ ਮਾਮੂਲੀ ਰੂਪ ’ਚ ਜ਼ਿਆਦਾ ਹੋਵੇਗਾ।

ਜਾਰੀ ਆਦੇਸ਼ ’ਚ ਕਿਹਾ ਗਿਆ, ‘ਕੋਰੋਨਾ ਮਹਾਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਸਾਰੀਆਂ ਨਿਯਮਤ ਮੇਲ-ਐਕਸਪ੍ਰੈੱਸ ਟਰੇਨਾਂ ਐੱਮਐੱਸਪੀਸੀ (ਮਾਲ-ਐਕਸਪ੍ਰੈੱਸ ਵਿਸ਼ੇਸ਼) ਤੇ ਐੱਚਐੱਸਪੀ (ਹੋਲੀਡੇ ਸਪੈਸ਼ਲ) ਦੇ ਰੂਪ ’ਚ ਚਲਾਈਆਂ ਜਾ ਰਹੀਆਂ ਹਨ। ਹੁਣ ਫ਼ੈਸਲਾ ਕੀਤਾ ਗਿਆ ਹੈ ਕਿ ਵਰਕਿੰਗ ਟਾਈਮ ਟੇਬਲ 2021 ’ਚ ਸ਼ਾਮਲ ਐੱਮਐੱਸਪੀਸੀ ਤੇ ਐੱਚਐੱਸਪੀ ਟ੍ਰੇਨ ਸੇਵਾਵਾਂ ਨਿਯਮਤ ਨੰਬਰਾਂ ’ਤੇ ਚੱਲਣਗੀਆਂ। ਯਾਤਰਾ ਦੀ ਸਬੰਧਤ ਸ਼੍ਰੇਣੀਆਂ ਤੇ ਟਰੇਨਾਂ ਦੀਆਂ ਕਿਸਮਾਂ ਮੁਤਾਬਕ ਕਿਰਾਇਆ ਲਿਆ ਜਾਵੇਗਾ।’

Share this Article
Leave a comment