ਨਿਊਜ਼ ਡੈਸਕ: ਨਾਮੀ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ( Bhai Baldev Singh Wadala ) ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਅਮਰੀਕਾ ਦੇ ਇਕ ਹਵਾਈ ਅੱਡੇ ’ਤੇ ਜਾਂਚ ਲਈ ਪੱਗ ਉਤਾਰਨ ਲਈ ਕਿਹਾ ਗਿਆ। ਜਿਸ ਤੋਂ ਇਨਕਾਰ ਕਰਨ ‘ਤੇ ਉਨ੍ਹਾਂ ਨੂੰ ਏਅਰਪੋਰਟ ‘ਤੇ ਪੰਜ ਘੰਟਿਆਂ ਤਕ ਖੱਜਲ ਖੁਆਰ ਹੋਣ ਤੋਂ ਬਾਅਦ ਵਾਪਸ ਮੁੜਨਾ ਪਿਆ। ਉਨ੍ਹਾਂ ਸੋਸ਼ਲ ਮੀਡੀਆ ’ਤੇ ਆਪਣੇ ਨਾਲ ਹੋਈ ਵਾਪਰੀ ਇਸ ਘਟਨਾ ਬਾਰੇ ਦਸਦਿਆਂ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨੂੰ ਅਮਰੀਕਾ ਸਰਕਾਰ ਕੋਲ ਪੱਗ ਦਾ ਮੁੱਦਾ ਚੁੱਕਣ ਲਈ ਕਿਹਾ।
ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਉਨ੍ਹਾਂ ਕਿਹਾ, ‘ਸਾਨੂੰ ਕਿਹਾ ਗਿਆ ਕਿ ਪੱਗਾਂ ਲਾਹ ਕੇ ਚੈਕਿੰਗ ਕਰਵਾਓ, ਅਜਿਹਾ ਨਾਂ ਕਰਨ ‘ਤੇ ਤੁਹਾਨੂੰ ਜਹਾਜ਼ ਨਹੀ ਚੜ੍ਹਨ ਦਿੱਤਾ ਜਾਵੇਗਾ। ਪਰ ਅਸੀਂ ਦਸਤਾਰ ਲਾਹੁਣ ਤੋਂ ਇਨਕਾਰ ਕਰਦਿਆਂ ਕਿਹਾ ਜਹਾਜ਼ ਤਾਂ ਕੀ ਅਸੀਂ ਦਸਤਾਰ ਦੀ ਖਾਤਰ ਅਮਰੀਕਾ ਛੱਡ ਕੇ ਚਲੇ ਜਾਵਾਂਗੇ, ਸਾਨੂੰ ਸਾਡੀ ਜਾਨ ਤੋਂ ਪਿਆਰੀ ਦਸਤਾਰ ਹੀ ਹੈ। ਜਿਸ ਕਰਕੇ ਸਾਡੀਆਂ ਟਿਕਟਾਂ ਰੱਦ ਕਰ ਦਿਤੀਆਂ ਗਈਆਂ। ਉਨ੍ਹਾਂ ‘ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨੂੰ, ਸਿੰਘ ਸਭਾਵਾਂ, ਜਥੇਬੰਦੀਆਂ ਨੂੰ ਕਿਹਾ ਕਿ ਇਸ ਗੰਭੀਰ ਮਸਲੇ ’ਤੇ ਤੁਰੰਤ ਅਮਰੀਕਾ ਸਰਕਾਰ ਨਾਲ ਸੰਪਰਕ ਕਰ ਕੇ ਗੱਲ ਕਰਨੀ ਚਾਹੀਦੀ ਹੈ। ‘ਗੱਲ ਦਸਤਾਰ ਦੀ ਹੈ, ਸਿੱਖੀ ਹੋਂਦ ਦੀ ਹੈ, ਜੇ ਪੱਗ ਹੀ ਨਾ ਰਹੀ ਫਿਰ ਸਿਰ ਵੀ ਕਿਸੇ ਕੰਮ ਨਹੀਂ। ਫਿਰ ਕਮੀ ਕਿੱਥੇ ਹੈ ਕਸੂਰਵਾਰ ਕੌਣ ਸਰਕਾਰ, ਏਅਰਪੋਰਟ ਅਥਾਰਿਟੀ, ਜਾਂ ਸਿੱਖ ਆਗੂ ਸਿੱਖ ਜਥੇਬੰਦੀਆਂ? ਗੁਰਦੁਆਰਾ ਕਮੇਟੀਆਂ? ਅੱਜ ਸਾਡੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਹੋਊ। ਇਹ ਜਲੀਲ ਪੁਣਾ ਹੈ। ਪੰਜ ਘੰਟੇ ਖੱਜਲ ਖੁਆਰੀ ਹੋਈ। ਫਲਾਈਟ ਛੁੱਟ ਗਈ, ਸਮਾਨ ਅਗਲੇ ਪਾਸੇ ਚਲਾ ਗਿਆ, ਪਰਿਵਾਰ ਵਲੋਂ ਉਲੀਕਿਆ ਪ੍ਰੋਗਰਾਮ ਰੱਦ ਹੋਇਆ। ਸਿੱਖ ਸੰਗਤ ਪਰੇਸ਼ਾਨ ਹੋਈ।’
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।