Home / ਪਰਵਾਸੀ-ਖ਼ਬਰਾਂ / ਸਿੱਖ ਮੋਟਰਸਾਇਕਲ ਕਲੱਬ ਨੇ ਕੈਨੇਡਾ ਡੇਅ ਮੌਕੇ ਮੂਲਨਿਵਾਸੀ ਭਾਈਚਾਰੇ ਨਾਲ ਪ੍ਰਗਟਾਈ ਹਮਦਰਦੀ

ਸਿੱਖ ਮੋਟਰਸਾਇਕਲ ਕਲੱਬ ਨੇ ਕੈਨੇਡਾ ਡੇਅ ਮੌਕੇ ਮੂਲਨਿਵਾਸੀ ਭਾਈਚਾਰੇ ਨਾਲ ਪ੍ਰਗਟਾਈ ਹਮਦਰਦੀ

ਓਨਟਾਰੀਓ: ਸਿੱਖ ਮੋਟਰਸਾਇਕਲ ਕਲੱਬ ਆਫ ਓਨਟਾਰੀਓ ਵੱਲੋਂ ਵੀ ਹਰ ਖਾਸ ਮੌਕੇ ‘ਤੇ ਰਾਇਡ ਦਾ ਆਯੋਜਨ ਕੀਤਾ ਜਾਂਦਾ ਹੈ। ਕੈਨੇਡਾ ਡੇਅ ਨੂੰ ਸਮਰਪਿਤ ਰਾਈਡ ਦਾ ਆਯੋਜਨ ਰੈਕਸਡੇਲ ਗੁਰੂਘਰ ਤੋਂ ਕੀਤਾ ਗਿਆ। ਇਸ ਮੌਕੇ ਤਮਾਮ ਰਾਈਡਰਜ਼ ਵੱਲੋਂ ਸੰਤਰੀ ਪੱਗਾਂ ਬੰਨ੍ਹੀਆ ਗਈਆਂ ਅਤੇ ਇਸੇ ਰੰਗ ਦੀਆ ਟੀ-ਸ਼ਰਟਾਂ ਪਹਿਨੀਆ ਗਈਆਂ। ਜਿਸਦਾ ਸਿੱਧਾ ਸੁਨੇਹਾ ਮੂਲਨਿਵਾਸੀ ਭਾਈਚਾਰੇ ਨਾਲ ਹਮਦਰਦੀ ਪ੍ਰਗਟਾਉਣਾ ਅਤੇ ਉਨ੍ਹਾਂ ਦੀ ਅਵਾਜ਼ ਬੁਲੰਦ ਕਰਨਾ ਸੀ। ਮੂਲਨਿਵਾਸੀ ਭਾਈਚਾਰੇ ਨਾਲ ਸਬੰਧਤ ਇੱਕ ਮੋਟਰਸਾਇਕਲ ਕਲੱਬ ਵੀ ਇਸ ਰਾਈਡ ਦਾ ਕੁੱਝ ਸਮੇਂ ਲਈ ਹਿੱਸਾ ਬਣਿਆ।ਕਲੱਬ ਦੇ ਤਮਾਮ ਮੈਂਬਰਾਂ ਨੇ ਜਿੱਥੇ ਕੈਨੇਡਾ ਡੇਅ ਦੀਆ ਸਭ ਨੂੰ ਵਧਾਈਆਂ ਦਿੱਤੀਆ। ਉੱਥੇ ਹੀ ਮੂਲਨਿਵਾਸੀ ਭਾਈਚਾਰੇ ਨੂੰ ਪਿਛਲੇ ਅਤੇ ਮੌਜੂਦਾ ਸਮੇਂ ਵਿੱਚ ਦਰਪੇਸ਼ ਤਮਾਮ ਸਮੱਸਿਆਵਾਂ ‘ਤੇ ਚਾਨਣਾ ਪਾਇਆ ਅਤੇ ਇਸਦੇ ਹੱਲ ਦੀ ਅਪੀਲ ਵੀ ਸਰਕਾਰ ਅੱਗੇ ਕੀਤੀ।

Check Also

ਨਿਊਯਾਰਕ ਪੁਲਿਸ ‘ਚ ਤਾਇਨਾਤ ਭਾਰਤੀ ਮੂਲ ਦੇ ਨੌਜਵਾਨ ਦੀ ਬਹਾਦਰੀ ਦੇ ਹੋ ਰਹੇ ਨੇ ਚਾਰੇ ਪਾਸੇ ਚਰਚੇ

ਨਿਊਯਾਰਕ: ਅਮਰੀਕਾ ਦੀ ਨਿਊਯਾਰਕ ਪੁਲਿਸ ‘ਚ ਤਾਇਨਾਤ ਭਾਰਤੀ ਮੂਲ ਦੇ ਨੌਜਵਾਨ ਦੀ ਚਾਰੇ ਪਾਸੇ ਸ਼ਲਾਘਾ …

Leave a Reply

Your email address will not be published. Required fields are marked *